ਸਰਹਿੰਦ, ਰੂਪ ਨਰੇਸ਼/ਥਾਪਰ:
ਐੱਸ ਐੱਸ ਪੀ ਫਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏ ਐਸ ਆਈ ਹੰਸ ਰਾਜ ਵਲੋਂ ਚੁੰਗੀ ਨੰਬਰ 4 ਤੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਗਏ।ਉਹਨਾਂ ਵੱਲੋਂ ਤੀਹਰੇ ਸਵਾਰੀ, ਹੈਲਮੇਟ ਪ੍ਰਦੂਸ਼ਨ, ਨੰਬਰ ਪਲੇਟ, ਮੋਬਾਈਲ ਫੋਨ ਆਦਿ ਦੀ ਉਲੰਘਣਾ ਕਰਨ ਤੇ ਚਲਾਨ ਕੱਟੇ। ਉਹਨਾਂ ਕਿਹਾ ਕਿ ਨੌਜਵਾਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਕੀਮਤੀ ਜ਼ਿੰਦਗੀ ਬਚਾਉਣ।
ਇਸ ਮੌਕੇ ਏ ਐੱਸ ਆਈ ਪਰਮਿੰਦਰ ਸਿੰਘ,ਰਣਦੀਪ ਸਿੰਘ ਨਾਗਰਾ ਹਾਜ਼ਰ ਸਨ।