Home ਖੰਨਾ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਵਲੋਂ ਬੱਚਿਆ ਨਾਲ ਮਿਲ ਕੇ ਮਨਾਇਆ ਗਿਆ...

ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਵਲੋਂ ਬੱਚਿਆ ਨਾਲ ਮਿਲ ਕੇ ਮਨਾਇਆ ਗਿਆ ਬਸੰਤ ਦਾ ਤਿਉਹਾਰ

 

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਸਮੂਹ ਮੈਂਬਰਾਂ ਵਲੋ ਆਪਣੇ ਵਲੋਂ ਸ਼ੁਰੂ ਕੀਤੇ ਮਹੀਨਾਵਾਰ ਪ੍ਰੋਗਰਾਮ ਤਹਿਤ ਖੰਨਾ ਵਿਖੇ ਵਿਸ਼ੇਸ਼ ਸਕੂਲ ਦੇ ਬਹੁਤ ਪਿਆਰੇ ਵਿਦਿਆਰਥੀਆਂ ਨਾਲ ਮਿਲ ਕੇ ਬਸੰਤ ਦਾ ਤਿਉਹਾਰ ਪਤੰਗ ਵੰਡ ਕੇ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਬਿਲਕੁਲ ਵੀ ਵਰਤੋਂ ਨਾ ਕਰਨ ਲਈ ਪ੍ਰੇਰਿਆ ਗਿਆ।

ਰੋਟਰੀ ਕਲੱਬ ਮੈਂਬਰਾਂ ਵਲੋਂ ਬੱਚਿਆਂ ਨਾਲ ਕੁੱਝ ਵਕਤ ਬਿਤਾ ਕੇ ਉਹਨਾਂ ਵਲੋਂ ਹਾਸਿਲ ਕੀਤੀ ਜਾ ਰਹੀ ਸਿਖਿਆ ਅਤੇ ਗਿਆਨ ਬਾਰੇ ਗੱਲਬਾਤ ਕੀਤੀ ਗਈ ਅਤੇ ਬੱਚਿਆਂ ਪਾਸੋਂ ਕਵਿਤਾਵਾਂ ਵੀ ਸੁਣੀਆਂ। ਰੋਟੇਰੀਅਨ ਰਾਜੇਸ਼ ਥੌਰ ਅਤੇ ਮਿਨਾਕਸ਼ੀ ਥੌਰ ਵਲੋਂ ਉਹਨਾਂ ਬੱਚਿਆਂ ਨੂੰ ਖਾਣ ਪੀਣ ਅਤੇ ਜਰੂਰਤ ਦੀਆਂ ਵਸਤਾਂ ਵੀ ਦਿੱਤੀਆਂ ਗਈਆਂ।

ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਰਾਜਵੀਰ ਸਿੰਘ ਗਰੇਵਾਲ, ਸਕੱਤਰ ਜਤਿੰਦਰ ਦੀਕਸ਼ਿਤ, ਕੈਸ਼ੀਅਰ ਸਚਿਨ ਸਿੰਗਲਾ, ਰਾਜੇਸ਼ ਥੌਰ, ਗੁਰਪ੍ਰੀਤ ਗਰੇਵਾਲ, ਰਵਿੰਦਰ ਦੀਕਸ਼ਿਤ, ਮਿਨਾਕਸ਼ੀ ਥੌਰ, ਹਰਪ੍ਰੀਤ ਵਰਮਾ, ਰਾਮ ਸਿੰਘ ਸਰਹਿੰਦ, ਗੌਰਵ ਕੁਮਾਰ, ਅੰਕਿਤ ਬਾਂਸਲ ਅਤੇ ਸਕੂਲ ਪ੍ਰਬੰਧਕ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here