ਜ਼ਿਲ੍ਹੇ ਦੇ ਬਹਾਦਰ ਬੱਚਿਆਂ ਅਤੇ ਯੁਵਕਾਂ ਨੂੰ ਬਹਾਦਰੀ ਐਵਾਰਡ ਦੇਣ ਲਈ 05 ਅਕਤੂਬਰ 2026 ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਜ਼ਿਲ੍ਹੇ ਦੇ ਬਹਾਦਰ ਬੱਚਿਆਂ ਅਤੇ ਯੁਵਕਾਂ ਨੂੰ ਬਹਾਦਰੀ ਐਵਾਰਡ ਦੇਣ ਲਈ 05 ਅਕਤੂਬਰ 2026 ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ

ਫਤਹਿਗੜ੍ਹ ਸਾਹਿਬ, 24 ਅਪ੍ਰੈਲ

ਭਾਰਤੀ ਕਾਉਂਸਿਲ ਫਾਰ ਚਾਈਲਡ ਵੈਲਫੇਅਰ ਵੱਲੋਂ ‘‘ਬਹਾਦਰੀ ਐਵਾਰਡ ਬੱਚਿਆਂ ਤੇ ਯੂਵਕਾਂ ਲਈ-2026’’ ਲਈ ਯੋਗ ਬੱਚਿਆਂ ਅਤੇ ਯੂਵਕਾਂ ਦੀਆਂ ਨਾਮਜ਼ਦਗੀਆਂ 5 ਅਕਤੂਬਰ 2026 ਤੱਕ ਦਿੱਤੀਆਂ ਜਾ ਸਕਦੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਹਰਭਜਨ ਸਿੰਘ ਮਹਿਮੀ ਨੇ ਦੱਸਿਆ ਜ਼ਿਲ੍ਹੇ ਨਾਲ ਸਬੰਧਿਤ ਅਰਜ਼ੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਜੀ ਮੰਜਿਲ, ਕਮਰਾ ਨੰਬਰ 302, ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵਿਖੇ ਜਮ੍ਹਾਂ ਕਰਵਾਈਆਂ ਜਾਣ।

ਉਨ੍ਹਾਂ ਦੱਸਿਆ ਕਿ 06 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚੇ (ਚਾਈਲਡ ਐਵਾਰਡ) ਅਤੇ 18 ਤੋਂ 24 ਸਾਲ ਦੇ ਯੁਵਕ (ਯੂਵਕ ਐਵਾਰਡ) ਲਈ ਯੋਗ ਹਨ। ਇਹ ਐਵਾਰਡ ਉਹਨਾਂ ਬੱਚਿਆਂ ਅਤੇ ਯੁਵਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਕਿਸੇ ਵੀ ਖਤਰਨਾਕ ਸਥਿਤੀ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੋਰਨਾਂ ਦੀ ਮਦਦ ਕੀਤੀ ਹੋਵੇ ਜਾਂ ਸਮਾਜਿਕ ਬੁਰਾਈਆਂ ਦੇ ਖਿਲਾਫ ਹਿੰਮਤ ਅਤੇ ਬਹਾਦਰੀ ਨਾਲ ਡਟ ਕੇ ਖੜ੍ਹੇ ਹੋਏ ਹੋਣ। ਉਨ੍ਹਾਂ ਦੱਸਿਆ ਕਿ ਉਹ ਮਾਮਲੇ ਜਿੱਥੇ ਕਿਸੇ ਬੱਚੇ ਨੇ ਡੁੱਬਣ ਤੋਂ ਕਿਸੇ ਦੀ ਜਾਨ ਬਚਾਈ ਹੋਵੇ, ਜੰਗਲੀ ਜਾਨਵਰਾਂ ਦੇ ਹਮਲੇ ਤੋਂ ਰੱਖਿਆ ਕੀਤੀ ਹੋਵੇ ਜਾਂ ਕਿਸੇ ਹੋਰ ਖਤਰਨਾਕ ਹਾਲਾਤ ਵਿੱਚ ਬੇਮਿਸਾਲ ਹਿੰਮਤ ਦਿਖਾਈ ਹੋਵੇ, ਉਹਨਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜਿਹੜੀਆਂ ਘਟਨਾਵਾਂ 01 ਜੁਲਾਈ 2025 ਤੋਂ 30 ਸਤੰਬਰ 2026 ਦੇ ਦਰਮਿਆਨ ਵਾਪਰੀਆਂ ਹੋਣ, ਉਨ੍ਹਾਂ ਲਈ ਹੀ ਅਰਜੀਆਂ ਨੂੰ ਵਿਚਾਰਿਆ ਜਾਣਾ ਹੈ। ਹਰ ਅਰਜ਼ੀ ਨਾਲ “ਆਨ ਦੀ ਸਪੋਟ ਵੈਰੀਫੀਕੇਸਨ” ਰਿਪੋਰਟ ਲਗਾਉਣੀ ਜ਼ਰੂਰੀ ਹੈ ਅਤੇ ਸਾਰੇ ਦਸਤਾਵੇਜ਼ ਸੰਬੰਧਿਤ ਅਧਿਕਾਰੀਆਂ ਵੱਲੋਂ ਪ੍ਰਮਾਣਿਤ ਹੋਣੇ ਚਾਹੀਦੇ ਹਨ। ਅਖਬਾਰਾਂ ਜਾਂ ਮੈਗਜ਼ੀਨਾਂ ਦੀਆਂ ਕਲੀਪਿੰਗਜ਼ ਵੀ ਅਰਜ਼ੀ ਨਾਲ ਲਗਾਈਆਂ ਜਾਣ।

ਸ੍ਰੀ ਮਹਿਮੀ ਨੇ ਸਮੂਹ ਸਕੂਲਾਂ, ਕਾਲਜਾਂ, ਪੰਚਾਇਤਾਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਬਹਾਦਰ ਬੱਚਿਆਂ ਅਤੇ ਯੁਵਕਾਂ ਦੀਆਂ ਨਾਮਜ਼ਦਗੀਆਂ ਭੇਜ ਕੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਣ ਮਿਲਣ ਦਾ ਮੌਕਾ ਦਿੱਤਾ ਜਾਵੇ।

——————————
This news is auto published from an agency/source and may be published as received.

Leave a Reply

Your email address will not be published. Required fields are marked *