
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
ਸੈਂਸਜ 2027 ਸਬੰਧੀ ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਂਸਜ ਦਾ ਕੰਮ 15 ਮਈ ਤੋਂ 14 ਜੂਨ 2026 ਤੱਕ ਹੋਵੇਗਾ ਮੁਕੰਮਲ- ਚੇਤਨ ਸ਼ਰਮਾਂ ਸ਼ਹਿਰ ਨਿਵਾਸੀਆਂ ਨੂੰ ਸੈਂਸਜ ਦਾ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਹੀ ਡਾਟੇ ਦਿੱਤੇ ਜਾਣ ਅਤੇ ਫੀਲਡ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਅਪੀਲ
ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ
ਕਾਰਜ ਸਾਧਕ ਅਫਸਰ-ਕਮ-ਚਾਰਜ ਸੈਸਜ਼ ਅਫਸਰ,ਮੰਡੀ ਗੋਬਿੰਦਗੜ੍ਹ ਸ੍ਰੀ ਚੇਤਨ ਸ਼ਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਸਜ 2027 ਸਬੰਧੀ ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਂਸਜ ਦਾ ਕੰਮ ਮਿਤੀ 15 ਮਈ,2026 ਤੋਂ 14 ਜੂਨ 2026 ਤੱਕ ਮੁਕੰਮਲ ਕੀਤਾ ਜਾਣਾ ਹੈ। ਡਾਇਰੈਕਟਰ ਸੈਸ਼ਜ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਨਗਰ ਕੌਂਸ਼ਲ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਵਿੱਚ ਮਰਦਮ ਸੁਮਾਰੀ ਦਾ ਕੰਮ ਕਰਨ ਲਈ ਨਿਊਮਿਨੇਟਰ, ਸੁਪਰਵਾਇਜ਼ਰ, ਫੀਲਡ ਅਫਸਰ, ਡਾਟਾ ਐਂਟਰੀ ਓਪਰੇਟਰ ਅਤੇ ਮਾਸਟਰ ਟਰੇਨਰ ਨਿਯੁਕਤ ਕੀਤੇ ਜਾਣੇ ਹਨ। ਸ਼ਹਿਰ ਅੰਦਰ 29 ਵਾਰਡਾਂ ਦੇ ਸੈਸਜ਼ ਨੋਟੀਫਿਕੇਸ਼ਨ ਅਨੁਸਾਰ ਬਲਾਕ ਬਣਾਏ ਗਏ ਹਨ। ਜਿਸ ਵਿੱਚ 150 ਤੱਕ ਹਾਊਸ ਅਤੇ 700-800 ਤੱਕ ਆਬਾਦੀ ਨੂੰ ਮੁਕੰਮਲ ਕੀਤਾ ਜਾਣਾ ਹੈ। ਜੋ ਇਨ੍ਹਾਂ ਬਲਾਕਾ ਵਿੱਚ ਨਿਊਮਿਨੇਟਰ ਅਤੇ ਸੁਪਰਵਾਇਜਰ ਨਿਯੁਕਤ ਕੀਤੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਸੈਂਸੇਜ਼ ਦੇ ਨਿਯਮਾਂ/ਹਦਾਇਤਾ ਅਨੁਸਾਰ ਇਸ ਕੰਮ ਨੂੰ ਮੁਕੰਮਲ ਕਰਨ ਲਈ ਨਿਯੁਕਤ ਕੀਤੇ ਗਏ ਸੁਪਰਵਾਇਜਰ ਅਤੇ ਨਿਊਮਿਨੇਟਰਾਂ ਨੂੰ ਫੀਲਡ ਟ੍ਰੇਨਰਾਂ ਦੁਆਰਾ ਦਫਤਰ ਨਗਰ ਕੌਸਲ ਮੰਡੀ ਗੋਬਿੰਦਗੜ੍ਹ ਵਿਖੇ ਵਿਖੇ 20.04.2026 ਤੋਂ 29.04.2026 ਤੱਕ ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਬੈਚ ਵਾਇਜ਼ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕੰਮ ਨੂੰ ਮੁਕੰਮਲ ਕਰਨ ਲਈ ਨਿਯੁਕਤ ਕੀਤੇ ਗਏ ਸੁਪਰਵਾਇਜਰ ਅਤੇ ਨਿਊਮਿਨੇਟਰ ਘਰ ਘਰ ਜਾ ਕੇ ਡਾਟਾ ਇਕੱਠਾ ਕਰਨਗੇ।
ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸੈਂਸਜ ਸਬੰਧੀ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਹੀ ਡਾਟੇ ਦਿੱਤੇ ਜਾਣ ਅਤੇ ਫੀਲਡ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।
——————————
This news is auto published from an agency/source and may be published as received.
