
ਵਿੱਕੀ ਰਾਏ ਨੂੰ ਗਊ ਰੱਖਿਆ ਸੰਘ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ
ਬੱਸੀ ਪਠਾਣਾ ਭਾਰਤੀਯ ਗਊ ਰੱਖਿਆ ਸੰਘ ਵੱਲੋਂ ਭਾਰਤੀ ਜਨਤਾ ਪਾਰਟੀ ਐਸੀ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਵਿੱਕੀ ਰਾਏ ਨੂੰ ਭਾਰਤੀਯ ਗਊ ਰੱਖਿਆ ਸੰਘ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਸੰਘ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਨਾਮਧਾਰੀ ਅਤੇ ਪੰਜਾਬ ਪ੍ਰਧਾਨ ਸਿਕੰਦਰ ਸਿੰਘ ਵੱਲੋਂ ਜਾਰੀ ਪੱਤਰ ਵਿੱਚ ਵਿੱਕੀ ਰਾਏ ਨੂੰ ਭਾਰਤੀਯ ਗਊ ਰੱਖਿਆ ਸੰਘ ਦਾ ਸੂਬਾ ਮੀਤ ਪ੍ਰਧਾਨ ਐਲਾਨਿਆ ਗਿਆ ਹੈ। ਵਿੱਕੀ ਰਾਏ ਨੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਨਾਮਧਾਰੀ ਅਤੇ ਪੰਜਾਬ ਪ੍ਰਧਾਨ ਸਿਕੰਦਰ ਸਿੰਘ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਗਊ ਮਾਤਾ ਦੀ ਰੱਖਿਆ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਦਿਨ ਰਾਤ ਸੇਵਾ ਕਰਕੇ ਗਊ ਮਾਤਾ ਰੱਖਿਆ ਲਈ ਅੱਗੇ ਆਉਣਗੇ।
——————————
This news is auto published from an agency/source and may be published as received.
