ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਨੇ ਮਨਾਇਆ ਦੇਸ਼ ਦਾ 75ਵਾਂ ਗਣਤੰਤਰ ਦਿਵਸ

ਖੰਨਾ, ਰੂਪ ਨਰੇਸ਼: ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਸਮੂਹ ਮੈਂਬਰਾਂ ਵਲੋ ਦੇਸ਼ ਦਾ 75ਵਾਂ ਗਣਤੰਤਰ ਦਿਵਸ ਖੰਨਾ ਵਿਖੇ ਵਿਸ਼ੇਸ਼ ਸਕੂਲ ਦੇ ਬਹੁਤ ਪਿਆਰੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨਾਲ ਮਿਲ ਕੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸਰਵ ਸ਼੍ਰੀ ਰਣਬੀਰ ਖੰਨਾ, ਵਿਨੋਦ ਵਿਸ਼ਸ਼ਟ, ਐਮ ਐਲ ਏ ਤਰਨਪ੍ਰੀਤ ਸਿੰਘ ਸੌਂਧ ਅਤੇ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਵਲੋਂ ਕੀਤੀ ਗਈ। ਸਮਾਗਮ ਦੌਰਾਨ ਮਹਿਮਾਨਾਂ ਵਲੋਂ ਬੱਚਿਆਂ ਨਾਲ ਕੁੱਝ ਵਕਤ ਬਿਤਾ ਕੇ ਉਹਨਾਂ ਵਲੋਂ ਹਾਸਿਲ ਕੀਤੀ ਜਾ ਰਹੀ ਸਿਖਿਆ ਅਤੇ ਗਿਆਨ ਬਾਰੇ ਗੱਲਬਾਤ ਕੀਤੀ ਅਤੇ ਪਿਆਰੇ ਬੱਚਿਆਂ ਪਾਸੋਂ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਗੀਤਾਂ ਦਾ ਵੀ ਆਨੰਦ ਮਾਣਿਆ ਗਿਆ।

 

ਇਸ ਮੌਕੇ ਸ਼੍ਰੀ ਹਰਚਰਨਜੀਤ ਅਰੋੜਾ, ਮਦਨ ਢੀਂਗਰਾ, ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਰਾਜਵੀਰ ਸਿੰਘ ਗਰੇਵਾਲ, ਸਕੱਤਰ ਜਤਿੰਦਰ ਦੀਕਸ਼ਿਤ, ਕੈਸ਼ੀਅਰ ਸਚਿਨ ਸਿੰਗਲਾ, ਹਰਪ੍ਰੀਤ ਵਰਮਾ, ਰਾਮ ਸਿੰਘ ਸਰਹਿੰਦ, ਗੌਰਵ ਕੁਮਾਰ, ਅੰਕਿਤ ਬਾਂਸਲ ਅਤੇ ਸਕੂਲ ਪ੍ਰਬੰਧਕ ਵੀ ਹਾਜ਼ਰ ਸਨ। ਆਪ ਸਭ ਨਾਲ ਕੁੱਝ ਤਸਵੀਰਾਂ ਰਾਹੀਂ ਸਾਂਝੀਆਂ ਕਰਦੇ ਹਾਂ।

Leave a Reply

Your email address will not be published. Required fields are marked *