ਫ਼ਤਹਿਗੜ੍ਹ ਸਾਹਿਬ: ਅੱਜ ਖਾਟੂ ਸ਼ਾਮ ਮੰਦਿਰ ਦਾ ਭੂਮੀ ਪੂਜਣ ਵਾਈਐਮ ਸਾਈਂ ਪਬਲਿਕ ਸਕੂਲ ਐਂਡ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਰਜਿਸਟਰਡ ਸਰਹਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਅਸ਼ੀਸ਼ ਅੱਤਰੀ ਅਤੇ ਅਸ਼ੀਸ਼ ਸੂਦ ਨੇ ਭੂਮੀ ਪੂਜਣ ਕਰਵਾਇਆ।
ਹੇਮੰਤ ਭੱਲਾ ਨੇ ਦੱਸਿਆ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਰਵਿੰਦਰ ਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਤੇ ਅਜਿਹੇ ਸਮਾਗਮ ਕਰਵਾਉਣੇ ਸਮੇਂ ਦੀ ਜ਼ਰੂਰਤ ਵੀ ਹਨ। ਇਹ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਦਾ ਵਧੀਆ ਤਰੀਕਾ ਹੈ। ਸਾਡਾ ਨੌਜਵਾਨ ਵਰਗ ਅਜਿਹੇ ਸਮਾਗਮਾਂ ਰਾਹੀਂ ਆਪਣੀ ਸੰਸਕ੍ਰਿਤੀ ਤੇ ਅਮੀਰ ਵਿਰਸੇ ਨਾਲ ਜੁੜਦਾ ਹੈ।
ਉਨ੍ਹਾਂ ਕਿਹਾ ਕਿ ਧਰਮ ਕਰਮ ਦੇ ਅਜਿਹੇ ਕਾਰਜਾਂ ਵਿੱਚ ਸਾਨੂੰ ਵਧ ਚੜ੍ਹ ਕੇ ਹਿੱਸਾ ਲੈਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਪੱਛਮਵਾਦ ਅਤੇ ਪਦਾਰਥਵਾਦ ਦੀ ਦੌੜ ਵੱਲੋਂ ਮੋੜ ਕੇ ਆਪਣੇ ਆਪਣੇ ਧਰਮ ਦੇ ਲੜ ਲਾ ਸਕੀਏ। ਇਸੇ ਵਿੱਚ ਸਾਡੇ ਸਮਾਜ ਦੀ ਭਲਾਈ ਹੈ। ਸੰਸਥਾ ਨੂੰ ਅਜਿਹੇ ਪ੍ਰੋਗਰਾਮਾਂ ਲਈ ਮੇਰਾ ਹਮੇਸ਼ਾਂ ਸਹਿਯੋਗ ਮਿਲਦਾ ਰਹੇਗਾ।
ਇਸ ਮੌਕੇ ਮੈਂਬਰ ਪਰਦੀਪ ਮਲਹੋਤਰਾ, ਸੰਜੀਵ ਖੁੱਲਰ, ਸੁਸ਼ੀਲ ਕੁਮਾਰ, ਵਿਜੈ ਭੱਲਾ, ਵਿਨੈ ਬੰਸਲ, ਨਵੀਨ ਖੁੱਲਰ, ਵਿਸ਼ਾਲ ਪੂਰੀ, ਸੁਸ਼ੀਲ ਸੂਦ ਤੋਂ ਇਲਾਵਾ ਧੀਰਜ ਮੋਹਨ, ਰੂਪ ਨਰੇਸ਼, ਰਤਨੀਸ਼ ਸੂਦ, ਜਤਿੰਦਰ ਖੁੱਲਰ, ਦਿਤਆਂਸ਼ ਖੁੱਲਰ ਅਤੇ ਮਨੀਸ਼ ਸ਼ਰਮਾ ਆਦਿ ਹਾਜ਼ਰ ਸਨ।