ਫ਼ਤਿਹਗੜ੍ਹ ਸਾਹਿਬ, ਥਾਪਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੁੰਨੀ ਕਲਾਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਤੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ। ਅੱਠਵੀਂ ਜਮਾਤ ਵਿੱਚੋਂ ਵਹੀਦਾ ਪਰਵੀਨ 536/600 (89.33%),ਹਰਜੋਤ ਕੌਰ 531/600 (88.5%),ਆਲਮਾ 522/600 (87%) ਨੇ ਨੰਬਰ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਵਿੱਚੋਂ ਜਸਕਰਨ ਕੌਰ 608/650 (93.5 ਫੀਸਦੀ),ਕਿਰਨਜੋਤ ਕੌਰ 590/650(90.7 ਫੀਸਦੀ), ਮਹਿਕਜੀਤ ਕੌਰ 589/650(90.6 ਫੀਸਦੀ),ਨੰਦਨੀ 588/650 (90.4 ਫੀਸਦੀ) ਪ੍ਰਾਪਤ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ,ਦੂਜਾ, ਤੀਜਾ ਅਤੇ ਚੋਥਾ ਸਥਾਨ ਹਾਸਿਲ ਕੀਤਾ। ਬਾਰ੍ਹਵੀਂ ਜਮਾਤ ਵਿੱਚੋਂ ਸਿਮਰਦੀਪ ਕੌਰ 461/500(92.2%),
ਰਮਨਪ੍ਰੀਤ ਕੌਰ 431/500(86.2%),
ਜਸ਼ਨਪ੍ਰੀਤ ਕੌਰ 423/500 (84.6%) ਨੰਬਰ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲੇ,ਦੂਜਾ ਅਤੇ ਤੀਜੇ ਸਥਾਨ ਹਾਸਿਲ ਕੀਤਾ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਸਮਤਾ ਅਰੋੜਾ ਜੀ ਨੇ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਨਾਲ ਹੀ ਸਕੂਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਇੰਨੇ ਚੰਗੇ ਨੰਬਰ ਹਾਸਲ ਕੀਤੇ। ਜਸਕਰਨ ਕੌਰ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਤਾਂ ਜੋ ਚੰਗੇ ਨਤੀਜੇ ਹਾਸਲ ਕੀਤੇ ਜਾ ਸਕਣ।