ਬੱਸੀ ਪਠਾਣਾਂ (ਉਦੇ ਧੀਮਾਨ ), ਅੱਜ ਬੱਸੀ ਪਠਾਣਾਂ ਵਿੱਖੇ ਬਹਾਵਲਪੁਰ ਬਰਾਦਰੀ ਮਹਾਸੰਘ ਜ਼ਿਲ੍ਹੇ ਦੀ ਮੀਟਿੰਗ ਮਹਾਸੰਘ ਦੇ ਸੂਬਾ ਪ੍ਰਧਾਨ ਬਲਦੇਵ ਕ੍ਰਿਸ਼ਨ ਹਸੀਜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬਲਦੇਵ ਕ੍ਰਿਸ਼ਨ ਹਸੀਜਾ ਵੱਲੋ ਮਹਾਸੰਘ ਦੇ ਅਲੱਗ-ਅਲੱਗ ਅਹੁਦੇਦਾਰਾਂ ਨੂੰ ਸੰਘ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਜਿਸ ਵਿਚ ਕਿਸ਼ੋਰੀ ਲਾਲ ਚੁੱਘ ਨੂੰ ਜਿਲ੍ਹਾ ਪ੍ਰਧਾਨ,ਓਮ ਪ੍ਰਕਾਸ਼ ਮੁੱਖੀਜਾਂ ਨੂੰ ਜਿਲ੍ਹਾ ਚੇਅਰਮੈਨ, ਨੰਦ ਲਾਲ ਪਰਦੇਸੀ ਨੂੰ ਜਿਲ੍ਹਾ ਸੀਨੀਅਰ ਵਾਈਸ ਚੇਅਰਮੈਨ, ਰਾਜ ਕੁਮਾਰ ਪੂਰੀ ਨੂੰ ਜਿਲ੍ਹਾ ਸੀਨੀਅਰ ਵਾਈਸ ਪ੍ਰਧਾਨ,ਘਨਸ਼ਾਮ ਦਾਸ ਤੇ ਰਾਧੇ ਸ਼ਾਮ ਨੂੰ ਜਿਲ੍ਹਾ ਵਾਈਸ ਚੇਅਰਮੈਨ, ਲੀਲਾ ਰਾਮ ਤੇ ਦਿਨੇਸ਼ ਕੁਮਾਰ ਨੂੰ ਜਿਲ੍ਹਾ ਵਾਈਸ ਪ੍ਰਧਾਨ,ਭਗਵਾਨ ਦਾਸ ਲੁਥਰਾ ਤੇ ਰਾਜ ਕੁਮਾਰ ਖੱਟੜ ਨੂੰ ਜਿਲ੍ਹਾ ਵਾਈਸ ਪ੍ਰਧਾਨ ਤੇ ਅਰਜੁਨ ਕੁਮਾਰ ਸੇਤੀਆ ਨੂੰ ਜਿਲ੍ਹਾ ਜਨਰਲ ਸਕੱਤਰ, ਰਾਮ ਲਾਲ ਕੌਸ਼ਲ ਨੂੰ ਜਿਲ੍ਹਾ ਕੈਸ਼ੀਅਰ, ਸੋਨੂੰ ਚੁੱਘ ਨੂੰ ਜਿਲ੍ਹਾ ਜੁਆਇੰਟ ਸਕੱਤਰ,ਕਲਮ ਕੁਮਾਰ ਛਾਬੜਾ ਨੂੰ ਜਿਲ੍ਹਾ ਪ੍ਰੈਸ ਸਕੱਤਰ, ਚੰਦਰ ਸ਼ੇਖਰ ਧਵਨ ਨੂੰ ਜਿਲ੍ਹਾ ਪੀ.ਆਰ.ਓ ਨਿਯੁਕਤ ਕੀਤਾ ਗਿਆ।