CP ਸਵਪਨ ਸ਼ਰਮਾ ਨੇ ਵਿਭਾਗ ਵਿੱਚ ਕੀਤਾ ਫੇਰਬਦਲ , 2 ਥਾਣਿਆਂ ਦੇ SHO ਅਤੇ 4 ਚੌਕੀਆਂ ਦੇ ਇੰਚਾਰਜ ਬਦਲੇ

ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ IPS ਨੇ ਵਿਭਾਗ ਵਿੱਚ ਫੇਰਬਦਲ ਕਰਦਿਆਂ 2 ਥਾਣਿਆਂ ਦੇ SHO ਅਤੇ 4 ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕਰ ਦਿੱਤੇ ਹਨ। ਕੁਝ ਦਿਨਾਂ ਤੋਂ ਪੁਲਿਸ ਲਾਈਨ ਵਿੱਚ ਤਾਇਨਾਤ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੂੰ ਭਾਰਗਵ ਕੈਂਪ ਥਾਣੇ ਦੀ ਕਮਾਨ ਸੌਂਪੀ ਗਈ ਹੈ।

ਇਸ ਦੇ ਨਾਲ ਹੀ ਹਰਦੇਵ ਸਿੰਘ ਨੂੰ ਥਾਣਾ ਡਿਵੀਜ਼ਨ ਨੰਬਰ- 4 ਦਾ ਨਵਾਂ SHO ਲਗਾਇਆ ਗਿਆ ਹੈ। ਹਰਦੇਵ ਸਿੰਘ ਇਸ ਤੋਂ ਪਹਿਲਾਂ ਥਾਣਾ ਭਾਰਗਵ ਕੈਂਪ ਦੇ ਇੰਚਾਰਜ ਸਨ। ਇਸੇ ਤਰ੍ਹਾਂ ਚੌਕੀ ਲੈਦਰ ਕੰਪਲੈਕਸ, ਬੱਸ ਸਟੈਂਡ, ਦਕੋਹਾ ਅਤੇ ਜੰਡਿਆਲਾ ਚੌਕੀ ਦੇ ਇੰਚਾਰਜ ਵੀ ਬਦਲ ਦਿੱਤੇ ਗਏ ਹਨ।

Leave a Reply

Your email address will not be published. Required fields are marked *