ਤੀਜਾ ਆਲ ਇੰਡੀਆ ਬਾਬਾ ਫਤਹਿ ਸਿੰਘ ਚਾਰ ਰੋਜਾ ਫੁੱਟਬਾਲ ਕੱਪ ਤੇ ਚੰਡੀਗੜ੍ਹ ਦਾ ਕਬਜ਼ਾ

ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਹਰ ਤਰ੍ਹਾਂ ਦਾ ਦੇਵਾਂਗੇ ਸਹਿਯੋਗ ਰਾਏ, ਦੇਵਮਾਨ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼: ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਖਤੇ ਜਿਗਰ ਧੰਨ-ਧੰਨ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਤੀਜਾ ਆਲ ਇੰਡੀਆ ਬਾਬਾ ਫਤਹਿ ਸਿੰਘ ਫੁੱਟਬਾਲ ਕੱਪ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਦੇ ਗਰਾਊਂਡ ਵਿਚ ਸ ਜੋਗਾ ਸਿੰਘ ਬਾਠ ਅਮਰੀਕਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ ਕਰਮਜੀਤ ਸਿੰਘ,ਵਾਈਸ ਪ੍ਰਧਾਨ ਸ ਰਣਦੇਵ ਸਿੰਘ ਦੇਬੀ ਤੇ ਦਵਿੰਦਰ ਗਰੇਵਾਲ ਨੇ ਦੱਸਿਆ ਕਿ ਇਹ ਫੁੱਟਬਾਲ ਕੱਪ ਵਿੱਚ ਦੇਸ਼ ਦੀਆਂ 16 ਟੀਮਾਂ ਦੇ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ ਜਿਸ ਵਿੱਚ ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਫੁੱਟਬਾਲ ਅਕੈਡਮੀ ਨੇ ਹਿਮਾਲਿਅਨ ਫੁੱਟਬਾਲ ਅਕੈਡਮੀ ਹਿਮਾਚਲ ਪ੍ਰਦੇਸ਼ ਨੂੰ 4-2ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਤੀਜਾ ਸਥਾਨ ਰਾਉਂਡ ਗਲਾਸ ਫੁੱਟਬਾਲ ਕਲੱਬ ਮੁਹਾਲੀ ਨੇ ਹਾਸਿਲ ਕੀਤਾ,ਇਨ੍ਹਾਂ ਜੇਤੂ ਟੀਮਾ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਕੱਪ ਤੇ ਨਗਦੀ ਰਾਸ਼ੀ ਤੋਂ ਇਲਾਵਾ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਬੈਸਟ ਸਕੋਰਰ ਅਤੇ ਟੂਰਨਾਮੈਂਟ ਦਾ ਬੈਸਟ ਖਿਡਾਰੀ ਨੂੰ ਵੀ ਯਾਦਗਾਰੀ ਬਲਜਿੰਦਰ ਸਿੰਘ ਬੰਟੀ ਅਤੇ ਸ ਅਮਰੀਕ ਸਿੰਘ ਕਾਹਲੋਂ ਵੱਲੋਂ ਨਗਦੀ ਤੇ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ ਇਸੇ ਤਰ੍ਹਾਂ ਛੋਟੇ ਬੱਚਿਆਂ ਨੂੰ ਵੀ ਲੱਕੀ ਡਰਾਅ ਰਾਹੀਂ ਸਾਈਕਲ ਤੇ ਫੁੱਟਬਾਲਾਂ ਵੀ ਦਿਤੀਆਂ ਗਈਆਂ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਨਾਭਾ ਦੇ ਵਿਧਾਇਕ ਦੇਵ ਮਾਨ, ਵਿਧਾਇਕ ਰਾਏ, ਸ ਅਮਰਿੰਦਰ ਸਿੰਘ ਲਿਬੜਾ, ਡੀ ਐਸ ਪੀ ਸ੍ਰੀ ਰਾਜ ਕੁਮਾਰ, ਜਿਲ੍ਹਾ ਖੇਡ ਅਫਸਰ ਮੋਹਾਲੀ ਸ੍ਰੀਮਤੀ ਗੁਰਦੀਪ ਕੌਰ, ਡੀ ਐਸ ਪੀ ਸ ਮਨਪ੍ਰੀਤ ਸਿੰਘ ਢਿੱਲੋਂ,ਸ ਜਸਵੀਰ ਸਿੰਘ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਫਤਿਹਗੜ੍ਹ ਸਾਹਿਬ ਨੇ ਟੂਰਨਾਮੈਂਟ ਦੀ ਸ਼ਲਾਘਾ ਕਰਦੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਰੱਖਣ ਲਈ ਅਜਿਹੇ ਟੂਰਨਾਮੈਂਟ ਕਰਵਾਉਣ ਦੀ ਲੋੜ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਕੇ ਤੰਦਰੁਸਤ ਦੇਸ਼ ਦਾ ਨਿਰਮਾਣ ਕਰਨਗੇ ਤੇ ਕੌਮੀ ਖੇਡਾਂ ਵਿੱਚ ਭਾਗ ਲੈ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਗੇ, ਇਸ ਮੌਕੇ ਅਕੈਡਮੀ ਵੱਲੋਂ ਆਏ ਮੁੱਖ ਮਹਿਮਾਨ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੇ ਪੰਤਵੰਤੇ ਸੱਜਣਾ ਦਾ ਸਨਮਾਨ ਵੀ ਕੀਤਾ ਗਿਆ ਟੂਰਨਾਮੈਂਟ ਉਪਰੰਤ ਸਿੰਘਾਂ ਅਤੇ ਸਿੰਘਣੀਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ। ਇਸ ਮੌਕੇ ਸ ਸਤਵੀਰ ਸਿੰਘ ਕੋਚ, ਜਸਪ੍ਰੀਤ ਸਿੰਘ ਧਰਮ ਗੜ੍ਹ,ਅਸ਼ੋਕ ਕੁਮਾਰ, ਗੁਰਮੀਤ ਸਿੰਘ ਟੌਹੜਾ, ਜਸਵੀਰ ਸਿੰਘ ਗੁਰਨਾ, ਕਰਮਜੀਤ ਸਿੰਘ ਢਿੱਲੋਂ, ਨਿਰਮਲ ਸਿੰਘ ਗੋਲਡੀ, ਬਲਜਿੰਦਰ ਸਿੰਘ ਕਾਹਲੋਂ,ਹਰਪ੍ਰੀਤ ਸਿੰਘ ਕੰਗ, ਸੁਖਦੇਵ ਸਿੰਘ ਕਾਹਲੋਂ, ਮਨਿੰਦਰਜੀਤ ਚੀਮਾ, ਬਿਕਰਮ ਸ਼ੈਰੀ,ਮਨਵੀਰ ਅਸਟ੍ਰੇਲੀਆ, ਅਮਰਜੀਤ ਸਿੰਘ ਸੋਨੂੰ, ਸੰਨੀ ਚੀਮਾ, ਸਾਹਿਲ ਕੁਮਾਰ, ਨੰਬਰਦਾਰ ਕਸ਼ਮੀਰ ਸਿੰਘ ਬੱਗਾ,ਰਣਜੀਤ ਸਿੰਘ ਟੀ ਟੀ ਈ, ਸੱਜਣ ਸਿੰਘ, ਹਰਿੰਦਰ ਕੁਮਾਰ ਡੀ ਪੀ, ਮੁਖਵਿੰਦਰ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ,ਪਰਮਜੀਤ ਸੰਧੂ,ਪ੍ਰਿੰਸੀਪਲ ਗੁਰਮੀਤ ਕੌਰ ਹਾਜਰ ਸਨ।

Leave a Reply

Your email address will not be published. Required fields are marked *