ਪੋਹ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ

ਕੈਪਸ਼ਨ- ਬਾਬਾ ਬੁੱਧ ਦਾਸ ਦੇ ਦਰਬਾਰ ਵਿਚ ਮਹੰਤ ਡਾ. ਸਿਕੰਦਰ ਸਿੰਘ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ।

ਬੱਸੀ ਪਠਾਣਾਂ, ਰੂਪ ਨਰੇਸ਼: ਪੋਹ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਡੇਰੇ ਦੇ ਮਹੰਤ ਡਾ. ਸਿਕੰਦਰ ਸਿੰਘ ਨੇ ਬਾਬਾ ਜੀ ਦੇ ਦਰਬਾਰ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਧਰਮ ਦੀ ਰੱਖਿਆ ਲਈ ਬੇਮਿਸਾਲ ਸ਼ਹਾਦਤ ਦੇਣ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਬਾਬਾ ਜੀ ਵਲੋਂ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲੰਗਰ ਪ੍ਰਥਾ ਅੱਜ ਵੀ ਡੇਰੇ ਨਾਲ ਜੁੜੀਆਂ ਸੰਗਤਾਂ ਵਲੋਂ ਜਾਰੀ ਰੱਖੀ ਗਈ ਹੈ। ਮਹੰਤ ਸਿਕੰਦਰ ਸਿੰਘ ਨੇ ਸੰਗਤ ਦੇ ਨਾਂਅ ਦਿੱਤੇ ਆਪਣੇ ਸੰਦੇਸ਼ ਵਿਚ ਕਿਹਾ ਸੱਚੇ ਦਿਲੋਂ ਕੀਤਾ ਪਰਮਾਤਮਾ ਦਾ ਨਾਮ ਸਿਮਰਨ ਸਾਨੂੰ ਬਹੁਤ ਸਕੂਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ, ਤਾ ਜੋ ਉਹ ਚੰਗੇ ਸੰਸਕਾਰ ਹਾਸਲ ਕਰ ਸਕਣ। ਉਨ੍ਹਾਂ ਮੱਥਾ ਟੇਕੱਣ ਆਏ ਡਾ ਅਮਨਦੀਪ ਸਿੰਘ ਢੋਲੇਵਾਲ, ਅਮੀਂ ਚੰਦ ਭਟੇੜੀ, ਅਸ਼ੋਕ ਗੌਤਮ, ਨਿਰਮਲ ਸਿੰਘ ਨੇਤਾ ਤੇ ਹੋਰ ਮਹੁਤਬਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਮੁੱਖ ਸੇਵਕਾ ਰੋਨੂ ਹੈਪੀ ਵਲੋਂ ਭਗਵਾਨ ਦੇ ਨਾਂਅ ਦਾ ਗੁਣਗਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਬਾਬਾ ਜੀ ਦੇ ਦਰਬਾਰ ਵਿਚ ਨਤਮਸਤਕ ਹੋਣ ਵਾਲਿਆਂ ਵਿੱਚ ਡਾ. ਆਫਤਾਬ, ਹਰਚੰਦ ਸਿੰਘ ਤੇ ਕਰਨੈਲ ਸਿੰਘ ਡੂਮਛੇੜੀ, ਦੀਦਾਰ ਸਿੰਘ, ਪਿਆਰਾ ਸਿੰਘ, ਤ੍ਰਿਲੋਕ ਬਾਜਵਾ, ਰਿੰਕੂ ਬਾਜਵਾ, ਪਾਲ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਗੁਰਸ਼ੇਰ ਸਿੰਘ, ਬਲਦੇਵ ਸਿੰਘ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਸ਼ਾਮਲ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ