ਚੌਥੇ ਆਲ ਇੰਡੀਆ ਬਾਬਾ ਫ਼ਤਹਿ ਸਿੰਘ ਫੁੱਟਬਾਲ ਕੱਪ 2024 ’ਤੇ ਮਿਨਰਵਾ ਫੁੱਟਬਾਲ ਅਕੈਡਮੀ ਮੁਹਾਲੀ ਦਾ ਕਬਜਾ

ਵਿਧਾਇਕ ਲਖਵੀਰ ਸਿੰਘ ਰਾਏ ਅਤੇ ਜੋਗਾ ਸਿੰਘ ਬਾਠ ਐਨ.ਆਰ.ਆਈ. ਨੇ ਜੇਤੂ ਟੀਮਾਂ ਦਾ ਕੀਤਾ ਸਨਮਾਨ

ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਤਰ੍ਹਾਂ ਦੀ ਕਰਾਂਗੇ ਮੱਦਦ-ਦਵਿੰਦਰ ਗਰੇਵਾਲ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਵਾਇਸ ਪ੍ਰਧਾਨ ਰਣਦੇਵ ਸਿੰਘ ਦੇਬੀ ਦੀ ਅਗਵਾਈ ਹੇਠ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਵਿਖੇ ਕਰਵਾਏ ਗਏ ਪੰਜ ਰੋਜਾ ਚੌਥੇ ਆਲ ਇੰਡੀਆ ਬਾਬਾ ਫ਼ਤਹਿ ਸਿੰਘ ਅੰਡਰ 17 ਫੁੱਟਬਾਲ ਕੱਪ 2024 ਦੇ ਫਾਇਨਲ ਮੈਚ ’ਚ ਜਿੱਤੇ ਦਰਜੇ ਕਰਦੇ ਹੋਏ ਮਿਨਰਵਾ ਫੁੱਟਬਾਲ ਅਕੈਡਮੀ ਮੁਹਾਲੀ ਨੇ ਟਰਾਫ਼ੀ ’ਤੇ ਕਬਜਾ ਕਰ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਨ ਪਹਿਚਾਣ ਕੀਤੀ। ਫਾਈਨਲ ਮੈਚ ਦਿੱਲੀ ਫੁਟਬਾਲ ਕਲੱਬ ਅਤੇ ਮਿਨਰਵਾ ਫੁੱਟਬਾਲ ਅਕੈਡਮੀ ਮੁਹਾਲੀ ਵਿਚਕਾਰ ਹੋਇਆ, ਜਿਸ ਵਿਚ ਦਿੱਲੀ ਨੂੰ ਮਿਨਰਵਾ ਫੁੱਟਬਾਲ ਅਕੈਡਮੀ ਨੇ 3-1 ਨਾਲ ਹਰਾ ਕੇ ਫੁੱਟਬਾਲ ਕੱਪ ’ਤੇ ਕਬਜਾ ਕਰਕੇ 1 ਲੱਖ 11 ਹਜਾਰ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਅੰਡਰ 13 ਦੇ ਵਿਚ ਖੱਡ ਫੁੱਟਬਾਲ ਅਕੈਡਮੀ ਹਿਮਾਚਲ ਨੇ ਪਹਿਲਾ ਅਤੇ ਕ੍ਰਿਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਲੜਕੀਆਂ ਦੇ ਵਿਚ ਫੁੱਟਬਾਲ ਕੋਚਿੰਗ ਸੈਂਟਰ ਬਹਾਦੁਰਗੜ੍ਹ ਪਟਿਆਲਾ ਨੇ ਪਹਿਲਾ ਅਤੇ ਕ੍ਰਿਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ। ਕਾਲਜ ਕੈਟਾਗਰੀ ਵਿਚ ਮਾਤਾ ਗੁਜਰੀ ਕਾਲਜ ਨੇ ਪਹਿਲਾ ਅਤੇ ਸੀ.ਜੀ.ਸੀ. ਝੰਜੇਰੀ ਮੁਹਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ ਅਤੇ ਨੌਜਵਾਨਾਂ ਦੀਆਂ ਡੰਡ ਬੈਠਕਾਂ ਦੇ ਮੁਕਾਬਲੇ ਵੀ ਕਰਵਾਏ ਗਏ। ਸਮੂਹ ਜੇਤੂ ਖਿਡਾਰੀਆਂ ਨੂੰ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਐਨ.ਆਰ.ਆਈ. ਜੋਗਾ ਸਿੰਘ ਬਾਠ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਦਵਿੰਦਰ ਸਿੰਘ ਗਰੇਵਾਲ, ਕਰਮਜੀਤ ਸਿੰਘ ਕੋਟਲਾ ਬਜਵਾੜਾ ਅਤੇ ਮਿਨਰਵਾ ਫੁੱਟਬਾਲ ਅਕੈਡਮੀ ਦੇ ਮਾਲਕ ਰਣਜੀਤ ਬਜਾਜ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਰੇਵਾਲ ਲੈਂਡ ਡਵੈਲਪਰਜ ਦੇ ਐਮ ਡੀ ਦਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕੈਡਮੀ ਵਲੋਂ ਕਰਵਾਇਆ ਗਿਆ ਟੂਰਨਾਮੈਂਟ ਬਹੁਤ ਸ਼ਲਾਗਾਯੋਗ ਕਦਮ ਹੈ ਅਜਿਹੇ ਟੂਰਨਾਮੈਂਟਾਂ ਰਾਹੀਂ ਹੀ ਬੱਚੇ ਖੇਡਾਂ ਵੱਲ ਪ੍ਰੇਰਿਤ ਹੁੰਦੇ ਹਨ, ਉਨ੍ਹਾਂ ਨੇ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਗੁਰਮੀਤ ਸਿੰਘ ਟੌਹੜਾ, ਐਡਵੋਕੇਟ ਬਿਕਰਮ ਸਿੰਘ, ਗੌਰਵ ਪਹਿਲਵਾਨ, ਸਹਾਇਕ ਥਾਣੇਦਾਰ ਨਿਰਮਲ ਸਿੰਘ ਗੋਲਡੀ, ਮਨਪਿੰਦਰ ਸਿੰਘ ਕੈਨੇਡਾ, ਹਰਿੰਦਰ ਕੁਮਾਰ ਡੀ.ਪੀ.ਈ., ਮਨਿੰਦਰ ਚੀਮਾ, ਪ੍ਰਸ਼ਾਂਤ ਕੁਮਾਰ, ਫੁੱਟਬਾਲ ਕੋਚ ਸਤਵੀਰ ਸਿੰਘ, ਸਤਨਾਮ ਭਾਰਦਵਾਜ ਸੈਕਟਰੀ ਰੈਡ ਕਰਾਸ, ਕਰਮਜੀਤ ਸਿੰਘ, ਬਿਕਰਮਜੀਤ ਸਿੰਘ, ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ ਕੰਗ, ਪ੍ਰਿੰ. ਗੁਰਮੀਤ ਕੌਰ, ਚਰਨਜੀਤ ਕੋਰ, ਮੈਡਮ ਜਸਵੀਰ ਕੌਰ, ਮੁੱਖਵਿੰਦਰ ਸਿੰਘ, ਸੱਜਣ ਸਿੰਘ, ਡੀ.ਐਮ. ਸਪੋਰਟਸ ਜਸਵੀਰ ਸਿੰਘ, ਸੰਦੀਪ ਸਿੰਘ ਕੋਚ, ਪਰਮਜੀਤ ਕੌਰ, ਰਵਿੰਦਰ ਸਿੰਘ ਪਿ੍ਰੰਸ ਆਦਿ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ