ਸ਼ਹੀਦ ਰਘਵੀਰ ਸਿੰਘ ਅਤੇ ਸ਼ਹੀਦ ਗੁਰਮੀਤ ਸਿੰਘ ਦੀ ਯਾਦ ਵਿੱਚ ਕਰਵਾਈਆ ਗਿਆ ਪਹਿਲਾ ਕਬੱਡੀ ਕੱਪ


ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਪਹਿਲਾ ਸ਼ਾਨਦਾਰ ਕਬੱਡੀ ਕੱਪ ਪਿੰਡ ਤਲਾਣੀਆਂ ਦੀ ਧਰਤੀ ਤੇ ਸ਼ਹੀਦ ਰਘਵੀਰ ਸਿੰਘ ਅਤੇ ਸ਼ਹੀਦ ਗੁਰਮੀਤ ਸਿੰਘ ਦੀ ਯਾਦ ਵਿੱਚ ਕਰਵਾਈਆ ਗਿਆ। ਜਿਸ ਵਿੱਚ ਕਬੱਡੀ ਦੇ ਲੜਕੇ ਅਤੇ ਲੜਕੀਆਂ ਦੇ ਮੈਚ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਕਬੱਡੀ ਦੇ 32 ਕਿਲੋ,37 ਕਿਲੋ, 42 ਕਿਲੋ, 52 ਕਿਲੋ ਅਤੇ 62 ਕਿਲੋ ਦੇ ਮੁਕਾਬਲੇ ਵਿਸਾਖੀ ਰਾਮ ਐਮ ਸੀ ਦੀ ਦੇਖ ਰੇਖ ਹੇਠ ਕਰਵਾਏ ਗਏ।

ਇਸ ਮੌਕੇ ਸ ਰਣਦੇਵ ਸਿੰਘ ਦੇਬੀ ਕਾਹਲੋਂ, ਸ ਬਲਜਿੰਦਰ ਸਿੰਘ ਕਾਹਲੋਂ ਅਤੇ ਸ ਜਸਪਾਲ ਸਿੰਘ ਜਰਮਨੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਸ ਰਣਦੇਵ ਸਿੰਘ ਦੇਬੀ ਵੱਲੋਂ ਦੱਸਿਆ ਗਿਆ ਕਿ ਸ਼ਹੀਦ ਗੁਰਮੀਤ ਸਿੰਘ ਅਤੇ ਸ਼ਹੀਦ ਰਘਵੀਰ ਸਿੰਘ ਦੀ ਯਾਦ ਵਿੱਚ ਇੱਕ ਪਿੰਡ ਤਲਾਣੀਆਂ ਦੇ ਮੋੜ ਤੇ ਇਹਨਾਂ ਸ਼ਹੀਦਾਂ ਦੇ ਨਾਮ ਤੇ ਇੱਕ ਯਾਦਗਾਰੀ ਗੇਟ ਬਣਾਇਆ ਜਾਣਾ ਸੀ ਪਰ ਅੱਜ ਤੱਕ ਨਹੀ ਬਣਿਆ, ਜਦੋਂ ਕੇ ਉਸ ਗੇਟ ਦਾ ਪੈਸਾ 5 ਤੋਂ 6 ਲੱਖ ਰੁਪਏ ਪਾਸ ਹੋ ਚੁੱਕੇ ਹਨ, ਪਰ ਪਤਾ ਨਹੀ ਕਿੰਨਾ ਕਾਰਨਾਂ ਕਰਕੇ ਇਸ ਗੇਟ ਦੀ ਉਸਾਰੀ ਵਿੱਚ ਰੁਕਾਵਟਾਂ ਪੈ ਰਹੀਆਂ ਹਨ ਅਸੀਂ ਸਾਰੇ ਪਿੰਡ ਵਾਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਸ਼ਹੀਦਾਂ ਨੂੰ ਬਣਦਾ ਸਨਮਾਨ ਮਿਲ ਸਕੇ। ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਸ ਜੋਗਾ ਸਿੰਘ ਬਾਠ ਅਮਰੀਕਾ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਤੇ ਬਾਬਾ ਨਿਰਮਲ ਸਿੰਘ ਜੀ ਭੂਰੀ ਵਾਲੇ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਸਤਵੀਰ ਸਿੰਘ ਫੁੱਟਬਾਲ ਕੋਚ, ਗੌਰਵ ਪਹਿਲਵਾਨ, ਜੱਗੀ ਬਾਜਵਾ, ਜੋਗਿੰਦਰਪਾਲ ਸਿੰਘ, ਸ. ਨਿਰਮਲ ਸਿੰਘ ਕਾਹਲੋਂ, ਜੱਸੀ ਤਲਾਣੀਆਂ ਅਤੇ ਵਿਸਾਖੀ ਰਾਮ ਐਮ ਸੀ, ਗੁਰਮੀਤ ਸਿੰਘ ਟੌਹੜਾ,ਸੰਦੀਪ ਸਿੰਘ, ਹੰਸਰਾਜ, ਮੰਗਲ ਸਿੰਘ ਤਲਾਣੀਆਂ,  ਰਣਦੀਪ ਸਿੰਘ ਆਰਮੀ ਅਤੇ ਪਿੰਡ ਵਾਸੀ ਹਾਜਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ