ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ: ਪੰਜਾਬ ਨੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼:

ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ ਪੰਜਾਬ ਦੀ ਕਾਰਜਕਾਰੀ ਸਟੇਟ ਕਮੇਟੀ ਨੇ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਚਾਰ ਨੰਬਰ ਚੁੰਗੀ ਤੇ ਸ਼ਰਧਾ ਸਨਮਾਨ ਨਾਲ ਮਨਾਇਆ।ਇਸ ਤੋਂ ਤੁਰੰਤ ਬਾਅਦ ਫ਼ਰੰਟ ਨੇ ਅਪਣੀਸਟੇਟ ਬੌਡੀ ਦੀ ਸਾਲਾਨਾ ਚੋਣ ਕੀਤੀ, ਸਾਰੀ ਚੋਣ ਫ਼ਰੰਟ ਦੇ ਕਾਰਜਕਾਰੀ ਚੇਅਰਮੈਨ ਵੈਦ ਧਰਮ ਸਿੰਘ ਤੇ ਕਾਰਜਕਾਰੀ ਸੂਬਾ ਪ੍ਰਧਾਨ ਦੀ ਨਿਰਦੇਸ਼ਨਾ ਹੇਠ ਹੋਈ। ਇਸ ਮੌਕੇ ਫ਼ਰੰਟ ਦੇ ਸੂਬਾ ਅਹੁਦੇਦਾਰ ਕ੍ਰਮਵਾਰ ਸੂਬਾ ਪ੍ਰਧਾਨ ਡਾ ਐਮ ਐਸ ਰੋਹਟਾ, ਚੇਅਰਮੈਨ ਵੈਦ ਧਰਮ ਸਿੰਘ ਸੈਣੀ, ਡਿਪਟੀ ਚੇਅਰਮੈਨ ਪੰਕਜ ਗੁਪਤਾ, ਜਨਰਲ ਸਕੱਤਰ ਗੁਰਸੇਵਕ ਸਿੰਘ ਜਮੀਤਗੜ੍ਹ, ਸੀਨੀਅਰ ਮੀਤ ਪ੍ਰਧਾਨ ਕੈਪਟਨ ਹਰਭਜਨ ਸਿੰਘ ਚੀਮਾ ਤੇ ਗੁਰਚਰਨ ਸਿੰਘ ਹਵਾਰਾ, ਮੀਤ ਪ੍ਰਧਾਨ ਸੁਰਜੀਤ ਸਿੰਘ ਖੰਘੂੜਾ ਤੇ ਮੁਕੇਸ਼ ਅਰੋੜਾ, ਜੋਇੰਟ ਸਕੱਤਰ ਗੁਰਸੇਵਕ ਸਿੰਘ ਮਜ਼ਾਤ, ਗੁਰਨੈਲ ਸਿੰਘ ਭੱਟੀਆਂ, ਕ੍ਰਿਸ਼ਨ ਗੋਪਾਲ, ਮੈਡੀਕਲ ਵਿੰਗ ਦੇ ਸੂਬਾ ਚੇਅਰਮੈਨ ਡਾ. ਜੇ ਐਸ ਬਾਜਵਾ, ਡਿਪਟੀ ਚੇਅਰਮੈਨ ਡਾ ਧਰਮਿੰਦਰ ਕੁਮਾਰ ਖਰੜ,ਪ੍ਰਧਾਨ ਡਾ ਕੁਲਦੀਪ ਸਿੰਘ ਤੇ ਮੀਤ ਪ੍ਰਧਾਨ ਡਾ. ਹਜ਼ਾਰਾ ਸਿੰਘ, ਸੈਕਟਰੀ ਦੀਪਕ ਵਰਮਾ, ਅਡਵੀਜ਼ਰੀ ਬੋਰਡ ਦੇ ਚੀਫ਼ ਇੰਸਪੈਕਟਰ ਜਗਬੀਰ ਸਿੰਘ, ਬੋਰਡ ਮੈਂਬਰ ਰਾਜਿੰਦਰ ਗੋਗੀ, ਸੁਨੀਲ ਪੁਰੀ, ਸਰਕਾਰੀ ਮੁਲਾਜ਼ਿਮ ਵਿੰਗ ਦੇ ਸੂਬਾ ਇੰਚਾਰਜ਼ ਭਗਵਾਨ ਸਿੰਘ ਚੰਡੀਗੜ੍ਹ ਸਟੂਡੈਂਟ ਵਿੰਗ ਦੇ ਯੂ ਟੀ ਚੰਡੀਗੜ੍ਹ ਦੇ ਪ੍ਰਧਾਨ ਗੁਰਪਿਆਰ ਸਿੰਘ ਚੰਡੀਗੜ੍ਹ, ਪ੍ਰੈਸ ਸਕੱਤਰ ਡਾ ਜੀ ਐਸ ਰੁਪਾਲ, ਪ੍ਰਵੀਨ ਬੱਤਰਾ ਤੇ ਡਾ. ਗੁਰਚਰਨ ਸਿੰਘ ਰੁੜਕੀ, ਹੋਰਾਂ ਨੂੰ ਨਵੇਂ ਅਹੁਦੇਦਾਰ ਨਿਯੁਕਤ ਕੀਤਾ ਗਿਆ।ਇਸ ਮੌਕੇ ਵਿਸ਼ੇਸ ਤੌਰ ਤੇ ਜਿਲ੍ਹਾ ਮੋਹਾਲੀ ਦਾ ਪ੍ਰਧਾਨ ਹਜ਼ਾਰਾ ਸਿੰਘ ਤੇ ਮੀਤ ਪ੍ਰਧਾਨ ਪਰਮਜੀਤ ਕਟਾਰੀਆ ਨੂੰ ਨਿਯੁਕਤ ਕੀਤਾ।ਐਕਸ ਆਰਮੀ ਵਿੰਗ ਦੇ ਸਟੇਟ ਇੰਚਾਰਜ ਕੈਪਟਨ ਅਮਰੀਕ ਸਿੰਘ ਨੂੰ ਨਿਯੁਕਤ ਕੀਤਾ ਗਿਆ।

ਇਸ ਮੌਕੇ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ ਦੀਵਾਇਆ ਕਿ ਓਹ ਫ਼ਰੰਟ ਵੱਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਮਨ ਨਾਲ ਨਿਭਾਉਣਗੇ ਅਤੇ ਫ਼ਰੰਟ ਦੀ ਬੇਹਤਰੀ ਲਈ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਪੂਰਾ ਪੂਰਾ ਪਾਉਣਗੇ। ਇਸ ਮੌਕੇ ਡਾ ਰੋਹਟਾ ਨੇ ਸਭ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਤੇ ਸਭ ਨੂੰ ਵਧਾਈ ਵੀ ਦਿੱਤੀ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ