ਸਰਹਿੰਦ, ਥਾਪਰ:
ਮੰਗਲਮ ਹੋਂਡਾ ਸਰਹੰਦ ਵਿਖੇ ਸਮਾਰਟ ਵਰਕਸ਼ਾਪ ਦੀ ਸ਼ੁਰੂਆਤ ਹੋ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਜੋਨਲ ਮਨੈਜਰ ਕਮਲਜੀਤ ਸੈਨ,ਏਰੀਆ ਇੰਚਾਰਜ ਯੋਗੇਸ਼ ਠਾਕੁਰ ਅਤੇ ਨਰਿੰਦਰ ਤਕਿਆਰ ਐਮ.ਡੀ ਨੇ ਕਿਹਾ ਕਿ ਹੁਣ ਹੋਂਡਾ ਦੋ ਪਹੀਆ ਵਾਹਨ ਵਿਚ ਗਾਹਕਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।ਪਿੰਡਾਂ ਅਤੇ ਸ਼ਹਿਰਾਂ ਵਾਲੇ ਲੋਕਾਂ ਨੂੰ ਆਨਲਾਈਨ ਸੁਵਿਧਾ ਦੇਣ ਲਈ ਕੰਪਨੀ ਵਚਨਬਧ ਹੈ।ਉਹਨਾਂ ਕਿਹਾ ਕਿ ਲੋਕਾਂ ਨੂੰ ਹੁਣ ਆਪਣੇ ਵਾਹਣ ਦੀ ਸਰਵਿਸ ਕਰਵਾਉਣ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ।ਇਸ ਮੌਕੇ ਅਧਿਕਾਰੀਆਂ ਵੱਲੋਂ ਕੇਕ ਕੱਟ ਕੇ ਇਸ ਸਕੀਮ ਦਾ ਸ਼ੁਭ ਮਹੂਰਤ ਕੀਤਾ ਗਿਆ। ਇਸ ਮੌਕੇ ਤਾਰੂਸ਼ ਤੱਕਿਆਰ, ਨੰਦਨ ,ਪਰਮਿੰਦਰ ਸਿੰਘ ਜੀ.ਐਮ,ਸਟੇਟ ਅਵਾਰਡੀ ਨੌਰੰਗ ਸਿੰਘ, ਸਰਬਜੀਤ ਸਿੰਘ ਕਾਹਲੋ,ਸੰਜੀਵ ਸੈਣੀ ਵੀ ਹਾਜਰ ਸਨ।