ਸਰਹਿੰਦ, (ਥਾਪਰ):
ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਵਿਆਪਕ ਸੁਧਾਰ ਲਈ ਸੂਬੇ ਵਿਚ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ। ਮਾਰਚ ਵਿੱਚ ਹੋਏ ਰਸਮੀ ਉਦਘਾਟਨ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਚੇਰੀ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਵਿੱਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ। ਸਰਕਾਰ ਵਲੋ ਇਹ ਪ੍ਰੋਜੈਕਟ ਲੈਂਡਮਾਰਕ ਸਾਈਨ ਬੋਰਡ ਪ੍ਰਾ. ਲਿਮ. ਸਰਹਿੰਦ ਨੂੰ ਦਿੱਤਾ ਗਿਆ ਹੈ ਜੋ ਕਿ ਇਕ ਨਾਮੀ ਕੰਪਨੀ ਹੈ ਅਤੇ ਸਮਾਰਟ ਸਕੂਲ ਕਲਾਸ ਰੂਮ ਬਣਾਉਣ ਤੇ ਹੋਰ ਪ੍ਰੋਜੈਕਟਾਂ ਲਈ ਆਪਣਾ ਨਾਮ ਬਣਾ ਚੁੱਕੀ ਹੈ। ਕੰਪਨੀ ਦੇ ਡਾਇਰੈਕਟਰ ਇੰਜੀ. ਹਰਸਿਮਰਨ ਸਿੰਘ ਮਿਹਨਤ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਤੱਕ ਲੈ ਕੇ ਜਾ ਰਹੇ ਹਨ।