ਸੰਤ ਨਿਰੰਕਾਰੀ ਮਿਸ਼ਨ ਦੁਆਰਾ ‘ਅੰਤਰਰਾਸ਼ਟਰੀ ਯੋਗ ਦਿਵਸ’ ਦਾ ਆਯੋਜਨ

ਮੋਹਾਲੀ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਭਰਾਵਾਂ ਭੈਣਾਂ ਨੇ ਕੀਤਾ ਯੋਗ

ਐਸ ਏ ਐਸ ਨਗਰ, ਅੰਮ੍ਰਿਤਪਾਲ ਸਿੰਘ ਬਿੱਲਾ: ਸੰਤ ਨਿਰੰਕਾਰੀ ਮਿਸ਼ਨ ਦੁਆਰਾ ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਮੌਕੇ ‘ਤੇ ਮੋਹਾਲੀ ਦੇ ਫੇਸ 6 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮਿਸ਼ਨ ਦੇ ਭੈਣਾਂ ਭਰਾਵਾਂ ਅਤੇ ਬੱਚਿਆਂ ਦੂਆਰਾ ਯੋਗ ਕੀਤਾ ਗਿਆ।

ਮੋਹਾਲੀ ਬ੍ਰਾਂਚ ਦੇ ਸੰਯੋਜਕ ਭੈਣ ਡਾ ਜਤਿੰਦਰ ਕੌਰ ਚੀਮਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਾਲ 2015 ਤੋਂ ‘ਯੋਗ ਦਿਵਸ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਇਸ ਸਾਲ ਵੀ ਭਾਰਤ ਭਰ ਦੇ ਲਗਭਗ ਹਰ ਸੂਬੇ ਦੇ ਸ਼ਹਿਰਾਂ ਵਿੱਚ ‘ਅੰਤਰਰਾਸ਼ਟਰੀ ਯੋਗ ਦਿਵਸ’ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ।

 

ਯੋਗਾ ਭਾਰਤ ਦੀ ਇੱਕ ਪ੍ਰਾਚੀਨ ਵਿਧੀ ਹੈ ਜਿਸ ਦੁਆਰਾ ਆਤਮਿਕ, ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਸੰਤੁਲਿਤ ਕੀਤਾ ਜਾਂਦਾ ਹੈ। ਯੋਗਾ ਦੇ ਨਿਯਮਤ ਅਭਿਆਸ ਨਾਲ ਵਿਅਕਤੀ ਤਣਾਅ ਮੁਕਤ ਜੀਵਨ ਬਤੀਤ ਕਰ ਸਕਦਾ ਹੈ।

ਓਹਨਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਵਿਚਾਰਾਂ ਵਿੱਚ ‘ਸਿਹਤਮੰਦ ਮਨ, ਸੁਖਾਲਾ ਜੀਵਨ’ ਅਪਨਾਉਣ ਦੀ ਇਲਾਹੀ ਸੇਧ ਦਿੰਦੇ ਹੋਏ ਸਮਝਾਇਆ ਹੈ ਕਿ ਸਾਨੂੰ ਆਪਣੇ ਸਰੀਰ ਨੂੰ ਨਿਰੰਕਾਰ ਪ੍ਰਭੂ ਦੀ ਅਨਮੋਲ ਦਾਤ ਸਮਝ ਕੇ ਇਸ ਨੂੰ ਤੰਦਰੁਸਤ ਬਣਾਕੇ ਰੱਖਣਾ ਚਾਹੀਦਾ ਹੈ।

ਨਾਲ ਹੀ ਇਹ ਵੀ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਵਿੱਚ ਯੋਗ ਦਾ ਵਿਸ਼ੇਸ਼ ਮਹੱਤਵ ਹੈ। ਅਜੋਕੇ ਸਮੇਂ ਵਿੱਚ ਜਿੱਥੇ ਔਰਤਾਂ ਘਰੇਲੂ ਜੀਵਨ ਅਤੇ ਕਾਰਜ ਸਥਾਨ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ | ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਯੋਗਾ ਇੱਕ ਜ਼ਰੂਰੀ ਗਤੀਵਿਧੀ ਹੈ ਜੋ ਉਨ੍ਹਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਨਿਭਾਉਣ ਵਿੱਚ ਮਦਦ ਕਰਦੀ ਹੈ।

ਇਸ ਲਈ ਅਜਿਹੇ ਸਿਹਤ ਪ੍ਰੋਗਰਾਮਾਂ ਦਾ ਇੱਕੋ ਇੱਕ ਉਦੇਸ਼ ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੀ ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਸਿਹਤਮੰਦ ਜੀਵਨ ਜਿਊਣਾ ਹੈ |

ਇਸ ਮੌਕੇ ਤੇ ਚੰਡੀਗੜ ਦੇ ਜ਼ੋਨਲ ਇੰਚਾਰਜ ਸ੍ਰੀ ਓ ਪੀ ਨਿਰੰਕਾਰੀ ਜੀ ਨੇ ਦੱਸਿਆ ਕਿ ਚੰਡੀਗੜ ਵਿੱਚ ਰੋਕ ਗਾਰਡਨ ਵਿਚ ਹੂਏ ਪ੍ਰੋਗਰਾਮ ਵਿੱਚ ਸੰਤ ਨਿਰੰਕਾਰੀ ਸੇਵਾਦਲ ਦੇ ਮੈਂਬਰਾਂ ਨੇ ਪ੍ਰਸ਼ਾਸ਼ਨ ਨੂੰ ਆਪਣੀਆਂ ਸੇਵਵਾਂ ਦੇ ਕਿ ਸਹਿਯੋਗ ਦਿੱਤਾ।

Leave a Reply

Your email address will not be published. Required fields are marked *