ਪੰਜਾਬ ਦੇ ਲੋਕਾਂ ਨੇ ਭਾਜਪਾ ਅਤੇ ਆਪ ਨੂੰ ਨਕਾਰਿਆ – ਡਾ. ਅਮਰ ਸਿੰਘ, ਕਾਕਾ ਰਣਦੀਪ, ਨਾਗਰਾ, ਡਾ. ਸਿਕੰਦਰ

ਸਰਹਿੰਦ, (ਰੂਪ ਨਰੇਸ਼/ਥਾਪਰ);

ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਦੇ ਦਫਤਰ ਵਿਖੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਦੇ ਵਿੱਚ ਵਰਕਰਾਂ ਦੀ ਧੰਨਵਾਦੀ ਮੀਟਿੰਗ ਹੋਈ ।ਇਸ ਮੌਕੇ ਐੱਸ ਪੀ ਡਾ ਅਮਰ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

ਐੱਮ ਪੀ ਡਾ. ਅਮਰ ਸਿੰਘ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਜ਼ਿਲ੍ਹਾ ਪ੍ਰਧਾਨ ਡਾ ਸਿਕੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਵਰਕਰਾਂ ਨਾਲ ਧੰਨਵਾਦੀ ਮੀਟਿੰਗ ਕੀਤੀ ਗਈ ਹੈ ਕਿਉਂਕਿ ਵਰਕਰਾਂ ਵੱਲੋਂ ਮਿਹਨਤ ਨਾਲ ਚੋਣਾਂ ਵਿੱਚ ਕੰਮ ਕੀਤਾ ਜਿਸ ਕਾਰਨ ਕਾਂਗਰਸ ਦੀ ਵੱਡੀ ਜਿੱਤ ਹੋਈ।

ਡਾ. ਅਮਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਜਿਸ ਕਾਰਨ ਲੋਕਾਂ ਨੇ ਪੰਜਾਬ ਸਰਕਾਰ ਨੂੰ ਮੂੰਹ ਨਹੀਂ ਲਾਇਆ ਤੇ ਕਾਂਗਰਸ ਨੂੰ ਵੱਡੀ ਜਿੱਤ ਨਾਲ ਜਤਾਇਆ ਹੈ।

ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਡਾ. ਅਮਰ ਸਿੰਘ ਦੇ ਦੂਜੀ ਵਾਰ ਜਿੱਤ ਦੀ ਖੁਸ਼ੀ ਵਿੱਚ ਵਰਕਰਾਂ ਨਾਲ ਧੰਨਵਾਦੀ ਮੀਟਿੰਗ ਕੀਤੀ ਅਤੇ ਖੁਸ਼ੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਮਨਰੇਗਾ ਵਰਕਰਾਂ ਨੂੰ ਪੰਜਾਬ ਸਰਕਾਰ ਦੇ ਨੇਤਾਵਾਂ ਵੱਲੋਂ ਡਰਾ ਕੇ ਵੋਟਾਂ ਪਵਾਈਆਂ ਗਈਆਂ ਕਿ ਜੇ ਤੁਸੀਂ ਵੋਟ ਨਾ ਪਾਈ ਤਾਂ ਤੁਹਾਡਾ ਕੰਮ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਰੇਗਾ ਦੀ ਮੰਗ ਕਰਨ ਵਾਲੇ ਵਰਕਰਾਂ ਨੂੰ ਮਨਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਖਾਸ ਤੌਰ ਤੇ ਗੁਰੂ ਨਾਨਕ ਨਗਰ, ਕੋਟਲਾ ਬਾਜਵਾ, ਭੈਰੋਪੁਰ ਤੇ ਹੋਰ ਬਹੁਤ ਸਾਰੇ ਪਿੰਡ ਨੇ, ਜਿਹਨਾਂ ਪਿੰਡਾਂ ਦੇ ਵਿੱਚ ਨਰੇਗਾ ਦੇ ਵਰਕਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਨ੍ਹਾਂ ਵੋਟਾਂ ਕਾਂਗਰਸ ਨੂੰ ਪਾਈਆਂ ਹਨ।

ਇਸ ਮੌਕੇ ਗੁਰਮੁਖ ਸਿੰਘ ਪੰਡਰਾਲੀ, ਦਵਿੰਦਰ ਸਿੰਘ ਜਲਾ, ਅਸ਼ੋਕ ਸੂਦ ਪ੍ਰਧਾਨ, ਗੁਲਸ਼ਨ ਰਾਏ ਬੌਬੀ, ਨਰਿੰਦਰ ਕੁਮਾਰ ਪ੍ਰਿੰਸ,ਚਰਨਜੀਵ ਸ਼ਰਮਾ,ਅਸ਼ੋਕ ਗੌਤਮ,ਰਾਜਿੰਦਰ ਕਪਲਿਸ਼, ਅਨਿਲ ਗੁਪਤਾ, ਡਾ. ਮਨੋਹਰ ਸਿੰਘ, ਨਿਰਮਲ ਸਿੰਘ ਨੇਤਾ, ਰਾਮਨਾਥ ਸ਼ਰਮਾ, ਰਜਿੰਦਰ ਬਿੱਟੂ, ਹਰਿੰਦਰ ਸਿੰਘ ਭਾਂਬਰੀ , ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਜਗਮੀਤ ਸਿੰਘ ਸਹੋਤਾ,ਸੰਜੀਵ ਦੱਤਾ, ਜੋਗਿੰਦਰ ਮੈਣੀ ,ਅਮਿਤ ਜੈ ਚੰਦ ਪ੍ਰਧਾਨ, ਜਗਬੀਰ ਸਲਾਣਾ , ਅਮਨਦੀਪ ਕੌਰ ਢੋਲੇਵਾਲ, ਡਾ. ਹਰਪਾਲ ਸਿੰਘ ਸਲਾਣਾ , ਪ੍ਰੇਮ ਸਿੰਘ ਖਾਬੜਾ , ਓਮ ਪ੍ਰਕਾਮ ਤਾਂਗੜੀ, ਰਾਜੀਵ ਸ਼ਰਮਾ, ਗੁਰਮੀਤ ਸਿੰਘ ਗੁਰਇਆ ਤੇ ਦਵਿੰਦਰ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *