ਸਰਹਿੰਦ,(ਰੂਪ ਨਰੇਸ਼/ਥਾਪਰ):
ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀ ਗੇਜਾ ਰਾਮ ਵਾਲਮੀਕਿ ਦੇ ਹੱਕ ਵਿੱਚ ਆਗੂਆਂ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਤੂਫਾਨੀ ਦੌਰੇ ਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਸਾਬਕਾ ਮੰਤਰੀ ਹਰਬੰਸ ਲਾਲ ,ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਕੁਲਦੀਪ ਸਹੋਤਾ ਤੇ ਗੁਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਦੇਸ਼ ਦਾ ਜਿੰਨਾ ਵਿਕਾਸ ਭਾਜਪਾ ਦੇ ਸਾਸ਼ਨ ਕਾਲ ਵਿਚ ਹੋਇਆ ਹੈ।
ਅੱਜ ਭਾਰਤ ਦਾ ਨਾਂ ਪੂਰੇ ਵਿਸ਼ਵ ਵਿੱਚ ਚਮਕ ਰਿਹਾ ਹੈ। ਭਾਜਪਾ ਸਰਕਾਰ ਨੇ ਬੇਘਰੇ ਲੋਕਾਂ ਲਈ ਕੱਚੇ ਮਕਾਨ,ਜ਼ਰੂਰਤਮੰਦਾ ਲਈ ਗੈਸ ਸਿਲੰਡਰ, ਸੋਚਲਿਆ, ਬੇਰੋਜ਼ਗਾਰਾ ਨੂੰ ਨੌਕਰੀਆਂ,ਮਹਿਲਾ ਸਸ਼ਕਤੀਕਰਨ,ਉਜਵਲਾ ਯੋਜਨਾ ਆਦਿ ਲੋਕ ਭਲਾਈ ਸਕੀਮਾਂ ਦੇਸ਼ ਵਿੱਚ ਲਾਗੂ ਕੀਤੀਆਂ ਹਨ। ਭਾਜਪਾ ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਆਪ ਤੇ ਕਾਂਗਰਸ ਨੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਿਆ ਹੈ ਤੇ ਅੱਜ ਪੰਜਾਬ ਵਿਚ ਗੈਂਗਵਾਰ ਵੱਧ ਗਿਆ ਹੈ।
ਤੇ ਨਸ਼ੇ ਦੇ ਵਪਾਰੀ ਸ਼ਰੇ ਆਮ ਨਸ਼ਾ ਵੇਚ ਰਹੇ ਹਨ ਉਹਨਾਂ ਕਿਹਾ ਕਿ ਹੁਣ ਲੋਕਾਂ ਦਾ ਝੁਕਾ ਭਾਜਪਾ ਵੱਲ ਹੋ ਗਿਆ ਹੈ ਤੇ ਕੇਂਦਰ ਵਿੱਚ ਹੁਣ ਤੀਸਰੀ ਵਾਰ ਮੋਦੀ ਦੀ ਸਰਕਾਰ ਬਣੇਗੀ।ਇਸ ਮੌਕੇ ਕੁਲਦੀਪ ਸਹੋਤਾ,ਜਤਿੰਦਰ ਚਣੋ,ਸਾਬਕਾ ਸਰਪੰਚ ਮੱਖਣ ਸਿੰਘ, ਜੰਗ ਸਿੰਘ, ਮੋਹਿਤ ਸੂਦ,ਰਾਕੇਸ਼ ਕੁਮਾਰ, ਵਿਨੇ ਕੁਮਾਰ ਅਤੇ ਹੋਰ ਆਗੂ ਵੀ ਹਾਜ਼ਰ ਸਨ।