ਬੱਚੇ ਦੇਸ਼ ਦਾ ਭੱਵਿਖ ਹਨ- ਸਿੰਗਲਾ ਅਤੇ ਗਿੱਲ

ਉਦੇ ਧੀਮਾਨ, ਬੱਸੀ ਪਠਾਣਾ: ਬੱਚੇ ਦੇਸ਼ ਦਾ ਭੱਵਿਖ ਹਨ ਕਿਉਂਕਿ ਇਕ ਸੋਹਣੇ ਅਤੇ ਨਿਰੋਗ ਸਮਾਜ ਦੀ ਸਿਰਜਣਾ ਲਈ ਬੱਚੇ ਅਹਿਮ ਰੋਲ ਅਦਾ ਕਰਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਟੈਡੀ ਫਾਉਂਡੇਸ਼ਨ ਮੋਹਾਲੀ ਵੱਲੋਂ ਬਸੀ ਪਠਾਣਾਂ ਬਲਾਕ ਦੇ ਪਿੰਡ ਘੁਮੰਡਗੜ੍ਹ ਵਿਖੇ ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਖੇ ਸਕੂਲੀ ਬੱਚਿਆਂ ਨਾਲ ਸੰਪਰਕ ਕਰਨ ਉਪਰੰਤ ਸੰਸਥਾ ਦੀਆਂ ਡਾਇਰੈਕਟਰ ਨੀਤਿਕਾ ਸਿੰਗਲਾ ਅਤੇ ਲੀਨੂੰ ਗਿੱਲ ਵੱਲੋਂ ਗੱਲਬਾਤ ਦੌਰਾਨ ਕੀਤਾ ਗਿਆ | ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਖੇ ਟਰੱਸਟ ਦੇ ਚੇਅਰਮੈਨ ਰਾਮ ਆਸਰਾ ਸਿੰਗਲਾ, ਸੁਨੀਤਾ ਸਿੰਗਲਾ ਆਦਿ ਦੀ ਮੌਜੂਦਗੀ ‘ਚ ਸਕੂਲੀ ਵਿਦਿਆਰਥੀਆਂ ਵੱਲੋਂ ਸਕਿੱਟ ਰਾਹੀਂ ਲੋਕਾਂ ਨੂੰ ਸੌ ਫੀਸਦੀ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੰਸਥਾ ਵੱਲੋਂ 227 ਦੇ ਕਰੀਬ ਬੱਚਿਆਂ ਨੂੰ ਗਿਫਟ ਆਦਿ ਵੀ ਵੰਡੇ ਗਏ | ਟੈਡੀ ਫਾਉਂਡੇਸ਼ਨ ਦੀਆਂ ਡਾਇਰੈਕਟਰ ਨੀਤਿਕਾ ਸਿੰਗਲਾ ਅਤੇ ਲੀਨੂੰ ਗਿੱਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਨਾਂ ਦੀ ਸੰਸਥਾ ਪਿਛਲੇ ਪੰਜ ਸਾਲ ਤੋਂ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਦੀ ਚੰਗੀ ਸਿੱਖਿਆ, ਸਿਹਤ ਸਹੁਲਤਾਂ ਪ੍ਰਤੀ ਜਾਗਰੂਕ ਅਤੇ ਹੋਰ ਸਮਾਜਸੇਵੀ ਕੰਮ ਕਰ ਰਹੀ ਹੈ ਅਤੇ ਜੋ ਭੱਵਿਖ ਵਿੱਚ ਵੀ ਲੋਕਾਂ ਦੇ ਸਹਿਯੋਗ ਨਾਲ ਜਾਰੀ ਰਹਿਣਗੇ | ਨੀਤਿਕਾ ਸਿੰਗਲਾ ਨੇ ਦੱਸਿਆ ਕਿ ਬਸੀ ਪਠਾਣਾਂ ਦੇ ਪਿੰਡਾਂ ਵਿੱਚ ਕੰਮ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਉਹਨਾਂ ਦਾ ਪਿਛੋਕੱੜ ਬਸੀ ਪਠਾਣਾਂ ਤੋਂ ਹੈ | ਉਨ੍ਹਾਂ ਕਿਹਾ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਜੋ ਕਿ ਸ਼ਹੀਦਾਂ ਦੀ ਧਰਤੀ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਜ਼ਿਲ੍ਹੇ ਦੇ ਜਰੂਰਤਮੰਦ ਬੱਚਿਆਂ ਤੇ ਖਾਸ ਕਰਕੇ ਲੜਕੀਆਂ ਨੂੰ ਚੰਗੀਆਂ ਸਿਹਤ ਸਹੁਲਤਾਂ ਅਤੇ ਮਿਆਰੀ ਸਿੱਖਿਆ ਸਬੰਧੀ ਜਾਗਰੂਕ ਕੀਤਾ ਜਾਵੇ | ਉਨਾਂ ਕਿਹਾ ਕਿ ਉਹ ਜੂਨ ਮਹੀਨੇ ਵਿੱਚ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਅਤੇ ਪਾਣੀ ਨੂੰ ਬਚਾਉਣ ਬਾਰੇ ਜਾਗਰੂਕ ਕਰਨਗੇ | ਇਸ ਮੌਕੇ ਸਕੂਲ ਤੋਂ ਸੰਜੀਵ ਪਨੇਸਰ, ਨਰਿੰਦਰ ਸਿੰਗਲਾ ਅਤੇ ਨਰਿੰਦਰ ਗੁਪਤਾ (ਬੱਬੂ) ਤੋਂ ਇਲਾਵਾ ਸਕੂਲ ਸਟਾਫ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |

Leave a Reply

Your email address will not be published. Required fields are marked *