ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵੱਲੋਂ ਕਰਵਾਏ ਗਏ ਡਰਾਇੰਗ ਮੁਕਾਬਲੇ।

ਉਦੇ ਧੀਮਾਨ, ਬੱਸੀ ਪਠਾਣਾ:  ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਖੇ ” ਟੈਡੀ ਫਾਊਂਡੇਸ਼ਨ ਮੋਹਾਲੀ ” ਦੇ ਸਹਿਯੋਗ ਨਾਲ ਡਰਾਇੰਗ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਨਿਕਿਤਾ ਸਿੰਗਲਾ ਅਤੇ ਨੀਲੂ ਗਿੱਲ ਸ਼ਾਮਿਲ ਹੋਏ | ਇਸ ਮੁਕਾਬਲੇ ਦਾ ਹਿੱਸਾ ਬਣਨ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਸੀ। ਵਿਦਿਆਰਥੀਆਂ ਵੱਲੋ ਕਾਗ਼ਜ਼ ਉੱਤੇ ਰੰਗਾਂ ਰਾਹੀ ਕੁਦਰਤ ਦੇ ਵੱਖ ਵੱਖ ਰੂਪਾਂ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਮੈਡਮ ਮਹਿੰਦਰ ਕੌਰ ਨੇ ਦੱਸਿਆ ਕਿ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਵਿਦਿਆਰਥੀਆਂ ਦੇ ਸਿਰਜਣਾਤਮਕ ਹੁਨਰ ਨੂੰ ਵਿਕਸਤ ਕਰਨ ਅਤੇ ਉਹਨਾਂ ਦੇ ਹੱਥ-ਅੱਖਾਂ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਦੇ ਹਨ ।

ਮੁੱਖ ਮਹਿਮਾਨ ਨਿਕਿਤਾ ਸਿੰਗਲਾ ਅਤੇ ਨੀਲੂ ਗਿੱਲ ਨੇ ਕਿਹਾ ਕਿ ਹਰ ਕਿਸਮ ਦੇ ਮੁਕਾਬਲੇ ਬੱਚਿਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਹਰ ਬੱਚੇ ਵਿੱਚ ਵੱਖੋ-ਵੱਖਰੇ ਗੁਣ ਅਤੇ ਹੁਨਰ ਹੁੰਦੇ ਹਨ ਤੇ ਅਜਿਹੇ ਮੁਕਾਬਲੇ ਬੱਚਿਆਂ ਅੰਦਰ ਛੁਪੀ ਕਾਬਲੀਅਤ ਨੂੰ ਪਹਿਛਾਨਣ ਦਾ ਜ਼ਰੀਆ ਹੁੰਦੇ ਹਨ। ਮੁੱਖ ਮਹਿਮਾਨਾਂ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦੇ ਉਜਵਲ ਭੱਵਿਖ ਲਈ ਆਪਣੀ ਸ਼ੁਭ ਕਾਮਨਾਵਾਂ ਦਿਤੀਆਂ । ਇਸ ਮੌਕੇ ਰਾਮ ਆਸਰਾ ਸਿੰਗਲਾ, ਨਰਿੰਦਰ ਸਿੰਗਲਾ, ਸੁਨੀਤਾ ਅਤੇ ਉਮਾਂ ਸਿੰਗਲਾ ਮੌਜੂਦ ਸਨ।

Leave a Reply

Your email address will not be published. Required fields are marked *