ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ – ਕਾਮਿਲ, ਸਿਕੰਦਰ, ਡਾ. ਮਨੋਹਰ

ਸਰਹਿੰਦ,(ਰੂਪ ਨਰੇਸ਼/ਥਾਪਰ)-

ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਸ਼ਾਨਦਾਰ ਜਿੱਤ ਹਾਸਲ ਕਰਨਗੇ।ਇਹ ਗੱਲ ਕਾਮਿਲ ਅਮਰ ਸਿੰਘ,ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ.ਸਿਕੰਦਰ ਸਿੰਘ ਤੇ ਡਾ. ਮਨੋਹਰ ਸਿੰਘ ਨੇ ਉੱਚਾ ਪਿੰਡ ਸੰਘੋਲ,ਫਰੋਰ ਮਨੈਲਾ ਤੇ ਮੁਲਾਂਪੁਰ ਵਿਖੇ ਨੁੱਕੜ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਹੀ।ਉਹਨਾਂ ਕਿਹਾ ਕਿ ਐਮ. ਪੀ ਡਾ.ਅਮਰ ਸਿੰਘ ਨੇ ਆਪਣੇ ਇਲਾਕੇ ਦਾ ਵਿਕਾਸ ਕੀਤਾ,ਮੰਡੀ ਗੋਬਿਦਗੜ ਦਾ ਓਵਰਬ੍ਰਿਜ ਬਣਵਾਇਆ,ਰੇਲਵੇ ਸਟੇਸ਼ਨ ਦਾ ਆਧੁਨਿਕਰਨ ਕਰਵਾਇਆ,ਸ਼ੈਲਰ ਮਾਲਕਾਂ ਅਤੇ ਆੜਤੀਆਂ ਦੀਆ ਮੰਗਾਂ ਪੂਰੀਆਂ ਕਰਵਾਈਆਂ,ਇਤਿਹਾਸਕ ਨੁਹਾਰ ਤੇ ਮੇਲ ਗੱਡੀਆਂ ਦਾ ਠਹਿਰਾਓ ਕੀਤਾ।

ਸ ਮੌਕੇ ਨਿਰਮਲ ਸਿੰਘ ਨੇਤਾ, ਰਵਿੰਦਰ ਮਨੈਲਾ, ਪ੍ਰਵੀਨ ਰਾਣਾ ,ਅਮਨਦੀਪ ਕੌਰ ਢੋਲੇਵਾਲ ,ਹੈਪੀ ਦੁੱਗਲ ,ਵਰਿੰਦਰਪਾਲ ਸਿੰਘ, ਸਰਬਜੀਤ ਸਿੰਘ ,ਬਲਵੀਰ ਸਿੰਘ ,ਅਮੀ ਚੰਦ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *