ਆੜਤੀਆਂ ਨੇ ਡੀ ਜੀ ਐਮ ਮੈਡਮ ਭਜਨ ਕੌਰ ਨਾਲ ਮੰਡੀ ਦੇ ਦੌਰੇ ਦੌਰਾਨ ਕੀਤੀ ਵਿਸ਼ੇਸ਼ ਮੀਟਿੰਗ

ਉਦੇ ਧੀਮਾਨ, ਬੱਸੀ ਪਠਾਣਾ : ਫੈਡਰੇਸ਼ਨ ਆਫ ਆੜਤੀ ਐਸੋਸੀਏੇਸ਼ਨ ਪੰਜਾਬ ਦੇ ਸੂਬਾ ਪ੍ਰੇਸ ਸਕੱਤਰ ਰਾਜੇਸ਼ ਸਿੰਗਲਾ ਨੇ ਅਨਾਜ ਮੰਡੀ ਦੇ ਦੌਰੇ ਤੇ ਆਏ ਪੰਜਾਬ ਮੰਡੀ ਬੋਰਡ ਦੇ ਡੀ ਜੀ ਐਮ ਮੈਡਮ ਭਜਨ ਕੌਰ ਤੋਂ ਅਨਾਜ ਮੰਡੀ ਵਿਚ ਆੜਤੀਆਂ ਨੂੰ ਅਲਾਟ ਹੋਏ ਪਲਾਟਾਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ। ਸੂਬਾ ਪ੍ਰੇਸ ਸਕੱਤਰ ਰਾਜੇਸ਼ ਸਿੰਗਲਾ ਨੇ ਦੱਸਿਆ ਕਿ ਨਵੀਂ ਅਨਾਜ ਮੰਡੀ ਵਿਚ ਮੰਡੀ ਬੋਰਡ ਵਲੋਂ ਆੜਤੀਆਂ ਨੂੰ ਦੁਕਾਨਾ ਲਈ ਪਲਾਟ ਅਲਾਟ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਰੀਬ ਦਸ ਸਾਲ ਪਹਿਲਾਂ ਮੰਡੀ ਬੋਰਡ ਵਲੋਂ ਇਨ੍ਹਾਂ ਪਲਾਟਾਂ ਤੇ ਕਈ ਤਰਾਂ ਦੇ ਫਾਲਤੂ ਖਰਚੇ ਪਾਏ ਗਏ। ਜਿਨ੍ਹਾਂ ਨੂੰ ਖਤਮ ਕਰਨ ਦੀ ਮੰਗ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਕੋਲ ਵੀ ਕੀਤੀ ਜਾ ਚੁੱਕੀ ਹੈ। ਸਿੰਗਲਾ ਨੇ ਦੱਸਿਆ ਕਿ ਡੀ ਜੀ ਐਮ ਭਜਨ ਕੌਰ ਨੇ ਚੇਅਰਮੈਨ ਦਾ ਗੱਲਬਾਤ ਕਰਕੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਆੜਤੀਆ ਐਸੋਸੀਏਸ਼ਨ ਬਸੀ ਪਠਾਣਾਂ ਦੇ ਪ੍ਰਧਾਨ ਹਰਜੀਤ ਸਿੰਘ ਚੀਮਾ, ਆੜਤੀ ਅਮ੍ਰਿਤਪਾਲ ਸਿੰਘ, ਵਿਸ਼ਾਲ ਗੁਪਤਾ, ਕੁਲਵਿੰਦਰ ਸਿੰਘ, ਸੁਭਾਂਸ਼ੂ ਜਿੰਦਲ, ਗੌਰਵ ਗੁਪਤਾ, ਵਿਕਾਸ ਗੁਪਤਾ ਆਦਿ ਮੌਜੂਦ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ