ਪਰਸ ਮੋੜ ਦਿਖਾਈ ਇਮਾਨਦਾਰੀ

ਉਦੇ ਧੀਮਾਨ, ਬੱਸੀ ਪਠਾਣਾ : ਅੱਜ ਕੱਲ੍ਹ ਭਾਵੇਂ ਮਨੁੱਖ ਦਾ ਸੁਭਾਅ ਲਾਲਚੀ ਹੋ ਗਿਆ ਹੈ, ਪਰ ਹਾਲੇ ਵੀ ਬਹੁਤ ਸਾਰੇ ਇਨਸਾਨ ਇਮਾਨਦਾਰੀ ਨੂੰ ਕਾਇਮ ਰੱਖਦੇ ਹਨ। ਇਸੇ ਤਰ੍ਹਾਂ ਇਮਾਨਦਾਰੀ ਦੀ ਮਿਸਾਲ ਪੱਪੂ ਕੁਲਚਾ ਕਿੰਗ ਦੇ ਮਾਲਿਕ ਪੱਪੂ ਰਾਣਾ ਨੇ ਸ੍ਰੀਮਤੀ ਗੁਰਪ੍ਰੀਤ ਕੌਰ ਧਰਮਪਤਨੀ ਬਲਵੰਤ ਸਿੰਘ ਵਾਸੀ ਮਿਲਿੰਡ ਨਗਰ ਪੋਵਾਈ ਮੁੰਬਈ ਦਾ ਪਰਸ ਮੋੜ ਕੇ ਕਾਇਮ ਕੀਤੀ। ਪੱਪੂ ਰਾਣਾ ਨੇ ਦੱਸਿਆ ਕਿ ਉਸਦੀ ਦੁਕਾਨ ਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਆਪਣੇ ਪਰਿਵਾਰ ਨਾਲ ਕੁਲਚੇ ਖਾਣ ਆਏ ਸਨ ਤੇ ਮੇਰੀ ਦੁਕਾਨ ਤੇ ਉਹ ਆਪਣਾ ਪਰਸ ਭੁੱਲ ਗਏ ਸਨ, ਜਿਸ ‘ਚ 37000 ਰੁਪਏ ਤੇ 20 ਗ੍ਰਾਮ ਸੋਨੇ ਦੀ ਚੇਨ ਅਤੇ ਜ਼ਰੂਰੀ ਕਾਗ਼ਜ਼ਾਤ ਸਨ। ਉਨ੍ਹਾਂ ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ ਫੋਨ ਕਰਕੇ ਸੂਚਿਤ ਕੀਤਾ ਤੇ ਉਨ੍ਹਾਂ ਨੂੰ ਨਕਦੀ ਸਮੇਤ ਉਨ੍ਹਾਂ ਦਾ ਪਰਸ ਵਾਪਿਸ ਕੀਤਾ। ਇਸ ਮੌਕੇ ਸ਼੍ਰੀਮਤੀ ਗੁਰਪ੍ਰੀਤ ਕੌਰ ਤੇ ਉਨ੍ਹਾਂ ਦੇ ਪਤੀ ਬਲਵੰਤ ਸਿੰਘ ਨੇ ਪੱਪੂ ਕੁਲਚਾ ਕਿੰਗ ਦੁਕਾਨ ਦੇ ਮਾਲਕ ਪੱਪੂ ਰਾਣਾ ਜੀ ਧੰਨਵਾਦ ਕੀਤਾ। ਜਿੰਨਾ ਨੇ ਸਾਨੂੰ ਫ਼ੋਨ ਕਰਕੇ ਭੁੱਲੇ ਹੋਏ ਪਰਸ ਵਾਰੇ ਸੂਚਿਤ ਕੀਤਾ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ