ਦੋ ਦਿਨਾਂ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ ਗਿਆ

ਸਰਹਿੰਦ, ਰੂਪ ਨਰੇਸ਼:

ਵਿਸ਼ਵਕਰਮਾ ਮੰਦਰ ਹਾਲ ਵਿੱਚ ਦੋ ਦਿਨਾਂ ਟੇਬਲ ਟੇਨਿਸ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਸੂਦ ਅਤੇ ਗੋਪਾਲ ਬਿੰਬਰਾ ਨੇ ਦਸਿਆ ਕਿ ਸੁਸ਼ੀਲ ਪ੍ਰਭਾ ਸੂਦ ਦੀ ਯਾਦ ਵਿਚ ਟੂਰਨਾਮੈਂਟ ਫਤਿਹਗੜ ਸਹਿਬ ਟੇਬਲ ਟੈਨਿਸ ਐਸੋ. ਵਲੋ ਕਰਵਾਏ ਗਏ ਜਿਸ ਵਿੱਚ ਅੰਡਰ 9 ਗਰੁੱਪ ਤੋਂ ਲੈ ਕੇ ਅੰਡਰ 17 ਗਰੁੱਪ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਵਿੱਚ ਸਰਹਿੰਦ, ਚੰਡੀਗੜ, ਮੋਹਲੀ,ਪੰਚਕੁਲਾ, ਖੰਨਾ ਤੇ ਮੰਡੀ ਗੋਬਿੰਦਗੜ ਤੋਂ ਖਿਡਾਰੀਆਂ ਨੇ ਹਿੱਸਾ ਲਿਆ।ਟੂਰਨਾਮੈਂਟ ਵਿੱਚ ਅੰਡਰ-9 ਗਰੁੱਪ ਲੜਕੀਆਂ ਵਿੱਚ ਤਿਸ਼ਾ ਨੇ ਵਾਨਿਆ ਨੂੰ,ਅੰਡਰ-9 ਲੜਕੇ ਰਿਆਨ ਨੇ ਸੁਰਨੇਕ ਨੂੰ,ਅੰਡਰ-11 ਲੜਕੀਆਂ ਰਿਆਨ ਨੇ ਆਰਵ ਨੂੰ ਹਰਾਇਆ।

ਅੰਡਰ-13 ਲੜਕੀਆਂ ਨਿਯਤੀ ਨੇ ਦ੍ਰਿਸ਼ਟੀ ਨੂੰ, ਅੰਡਰ-13 ਲੜਕੇ ਅਰਤਾਨ ਨੇ ਪ੍ਰਤਊਸ਼ ਨੂੰ,ਅੰਡਰ-15 ਲੜਕੇ ਅਰਸ਼ਾਨ ਨੇ ਹਰਸਾਨ ਨੂੰ ਹਰਾਇਆ।ਫਾਈਨਲ ਮੁਕਾਬਲੇ ਵਿੱਚ ਭਵਯਾ ਨੇ ਅਦਿੱਤਯਾ ਨੂੰ ਹਰਾਇਆ।ਇਨਾਮ ਦੀ ਵੰਡ ਰਾਮ ਨਾਥ ਸ਼ਰਮਾ ਵੱਲੋ ਕੀਤੀ ਗਈ।ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ, ਅਨਿਲ ਅੱਤਰੀ , ਡਾ. ਵਿਕਾਸ ਸੂਦ, ਸਾਹਿਲ ਜੁਨੇਜਾ, ਤਰਸੇਮ ਖੁੱਲਰ, ਹੇਮੰਤ ਸ਼ਰਮਾ,ਹਿਤੇਸ਼ ਜਨੇਜਾ ਅਤੇ ਗੋਪਾਲ ਬਿੰਬਰਾ,ਪ੍ਰੋ. ਅਸ਼ੋਕ ਸੂਦ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *