ਟਿਕਟ ਮਿਲਣ ਤੋਂ ਬਾਅਦ ਡੇਰਾ ਬਾਬਾ ਬੁੱਧ ਦਾਸ ਨਤਮਸਤਕ ਹੋਣ ਪੁੱਜੇ ਡਾ.ਅਮਰ ਸਿੰਘ

ਉਦੇ ਧੀਮਾਨ, ਬੱਸੀ ਪਠਾਣਾ : ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਫ਼ਤਹਿਗੜ ਸਾਹਿਬ ਤੋਂ ਮੌਜੂਦਾ ਪਾਰਲੀਮੈਂਟ ਮੈਬਰ ਡਾ. ਅਮਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਟਿਕਟ ਮਿਲਣ ਤੋਂ ਬਾਅਦ ਡਾ.ਅਮਰ ਸਿੰਘ ਡੇਰਾ ਬਾਬਾ ਬੁੱਧ ਦਾਸ ਜੀ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਡੇਰਾ ਬਾਬਾ ਬੁੱਧ ਦਾਸ ਜੀ ਦੇ ਡੇਰਾ ਮਹੰਤ ਤੇ ਕਾਗਰਸ ਕਮੇਟੀ ਦੇ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਡਾ.ਸਿਕੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਿਰਪਾਓ ਪਾਕੇ ਵਿਸ਼ੇਸ਼ ਸਨਮਾਨ ਕੀਤਾ। ਡਾ.ਅਮਰ ਸਿੰਘ ਨੇ ਬਾਬਾ ਬੁੱਧ ਦਾਸ ਜੀ ਦੇ ਦਰਬਾਰ ਵਿਚ ਮੱਥਾ ਟੇਕਿਆ ਤੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਡਾ. ਅਮਰ ਸਿੰਘ ਨੇ ਕਿਹਾ ਕਿ ਕਾਗਰਸ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਪਾਰਟੀ ਸੂਬੇ ਦੀਆਂ ਸਾਰੀਆਂ 13 ਦੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਕਾਗਰਸ ਪਾਰਟੀ ਦੀ ਸਰਕਾਰ ਸੂਬੇ ਤੇ ਵਿਕਾਸ ਅਤੇ ਤਰੱਕੀ ਲਈ ਲਗਾਤਾਰ ਯਤਨਸ਼ੀਲ ਹੈ।ਇਸ ਮੌਕੇ ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿੰਘ, ਕਾਗਰਸ ਕਮੇਟੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਕਾਗਰਸ ਸੀਨੀਅਰ ਆਗੂ ਓਮ ਪ੍ਰਕਾਸ਼ ਮੁਖ਼ੀਜਾ,ਪ੍ਰੇਮ ਸਿੰਘ ਖਾਬੜਾ, ਮੰਗਲ ਸਿੰਘ, ਡਾ.ਅਮਰਦੀਪ ਕੌਰ ਢੋਲੇਵਾਲ, ਅਮੀ ਚੰਦ ਭਟੇੜੀ,ਸੋਹਣ ਲਾਲ, ਨਿਰਮਲ ਸਿੰਘ ਨੇਤਾ, ਡਾ. ਹਰਪਾਲ ਸਿੰਘ, ਨਿਰਜਨ ਕੁਮਾਰ, ਕੁਲਵੰਤ ਸਿੰਘ ਢਿੱਲੋਂ, ਸੰਤ ਰਾਮ, ਰਾਜ ਸਿੰਘ, ਸੋਹਣ ਸਿੰਘ ਮਾਰਵਾ, ਜਸ਼ਨਪ੍ਰੀਤ ਸਿੰਘ, ਜਸਵੀਰ ਸਿੰਘ ਬਿੱਟੂ, ਜੁਗਿੰਦਰ ਸਿੰਘ, ਦਵਿੰਦਰ ਸਿੰਘ,ਅਸ਼ੌਕ ਧੀਮਾਨ,ਸੰਜੀਵ ਦੁੱਗਲ, ਜਰਨੈਲ ਸਿੰਘ, ਹਰਪਾਲ ਰਾਣਾ, ਹਰਚੰਦ ਸਿੰਘ ਡੂਮਛੇੜੀ,ਦਰਸ਼ਨ ਸਿੰਘ, ਸੀਸ ਪਾਲ ਸਿੰਘ ਰਾਣਾ,ਰਾਮ ਕ੍ਰਿਸ਼ਨ ਚੁੱਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *