ਬਾਬਾ ਬੁੱਧ ਦਾਸ ਜੀ ਦੀ ਯਾਦ ਨੂੰ ਸਮਰਪਿਤ ਕੈਪ ਲਗਾਇਆ ਗਿਆ

ਉਦੇ ਧੀਮਾਨ, ਬੱਸੀ ਪਠਾਣਾ : ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾ ਵਲੋ ਪ੍ਰਧਾਨ ਓਮ ਪ੍ਰਕਾਸ਼ ਮੁਖੀਜਾ ਦੀ ਪ੍ਰਧਾਨਗੀ ਹੇਠ 13ਵਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਬਾਬਾ ਬੁੱਧ ਦਾਸ ਜੀ ਦੀ ਯਾਦ ਨੂੰ ਸਮਰਪਿਤ ਨਰਿੰਦਰ ਲੈਬਾਟਰੀ ਖਾਲਸਾ ਸਕੂਲ ਚੋਕ ਵਿਖੇ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡੇਰਾ ਬਾਬਾ ਬੁੱਧ ਦਾਸ ਜੀ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਨੇ ਸਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਉਮ ਪ੍ਰਕਾਸ਼ ਮੁਖੀਜਾ ਵਲੋ ਦਸਿਆ ਗਿਆ ਬਹਾਵਲਪੁਰ ਬਰਾਦਰੀ ਮਹਾਸੰਘ ਵਲੋ 13ਵਾ ਕੈਂਪ ਲਗਾਇਆ ਗਿਆ ਜਿਸ ਵਿੱਚ ਸੁਗਰ,ਐਚ ਬੀ, ਬੀ ਪੀ ਦੇ ਫ੍ਰੀ ਟੈਸਟ ਕੀਤੇ ਗਏ। ਕੈਂਪ ਵਿਚ 62 ਜਾਣਿਆ ਨੇ ਸੁਗਰ, ਬੀਪੀ, ਐਚ ਬੀ ਦੇ ਫ੍ਰੀ ਟੈਸਟ ਕਰਵਾਏ। ਮਹਾਸੰਘ ਵਲੋ ਹਰ ਮਹੀਨੇ ਸੰਗਰਾਂਦ ਤੇ ਇਸ ਸਥਾਨ ਇਸੀ ਟਾਈਮ ਕੈਂਪ ਲਗਾਇਆ ਜਾਵੇਗਾ। ਮਹਾਸੰਘ ਵਲੋ ਪਿਛਲੇ 21 ਸਾਲਾ ਤੋ ਸਮਾਜ ਭਲਾਈ ਧਾਰਮਿਕ ਪ੍ਰੋਗਰਾਮ ਕਰਵਾਏ ਜਾਦੇ ਹਨ। ਜਿਸ ਤਰਾ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾਦਾ ਹੈ। ਬਹਾਵਲਪੁਰੀ ਫ੍ਰੀ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਇਸ ਮੋਕੇ ਭਾਰਤੀਯ ਬਹਾਵਲਪੁਰ ਮਹਾਸੰਘ ਦੇ ਜਿਲ੍ਹਾ ਪ੍ਰਧਾਨ ਕਿਸੋਰੀ ਲਾਲ ਚੁੱਘ, ਅਰਜੁਨ ਸੇਤੀਆ ਚੈਅਰਮੈਨ, ਰਾਜ ਕੁਮਾਰ ਪਹੂਜਾ ਸੈਕਟਰੀ, ਲੀਲਾ ਰਾਮ ਸਰਪ੍ਰਸਤ, ਵਾਸਦੇਵ ਨੰਦਾ ਸਰਪ੍ਰਸਤ, ਜਿਦੂ ਰਾਮ ਤੇ ਸੁਸੀਲ ਗਰੋਵਰ ਸੀਨੀਅਰ ਵਾਈਸ ਪ੍ਰਧਾਨ, ਕਿਸ਼ਨ ਅਰੋੜਾ ਸੀਨੀਅਰ ਵਾਈਸ ਚੇਅਰਮੈਨ, ਜਗਦੀਸ਼ ਮੁਖੇਜਾ ਐਡਵੋਕੇਟ, ਲਾਲੀ ਵਰਮਾ, ਵਾਸਦੇਵ ਛਾਬੜਾ, ਐਡਵੋਕੇਟ ਭਾਰਤ ਭੂਸ਼ਨ ਵਰਮਾ, ਨਿਰਜਨ ਕੁਮਾਰ,ਓਮ ਪ੍ਰਕਾਸ਼ ਥਰੇਜਾ, ਨਰਿੰਦਰ ਕੁਮਾਰ, ਮਨੋਹਰ ਲਾਲ ਨਰੇਸ਼ ਸਚਦੇਵਾ ਹਾਜ਼ਰ ਸਨ।

Leave a Reply

Your email address will not be published. Required fields are marked *