ਉਦੇ ਧੀਮਾਨ, ਬੱਸੀ ਪਠਾਣਾ : ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਬੱਸੀ ਪਠਾਣਾਂ ਜੋ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨ ਵਾਲੀ ਸੰਸਥਾ ਦੇ ਤੌਰ ਤੇ ਜਾਨੀ ਜਾਂਦੀ ਹੈ। ਪਿਛਲੇ ਸਮੇਂ ਵਿੱਚ ਸੰਸਥਾ ਨੇ ਸ੍ਰੀ ਰਾਮ ਮੰਦਰ ਅਯੋਧਿਆ ਦੇ ਮੁਰਤੀ ਸਥਾਪਨਾ ਮੌਕੇ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਸਜਾ ਕੇ ਸ਼ਹਿਰ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਅਤੇ ਇਲਾਕੇ ਦੇ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ ਹੈ। ਹੁਣ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਰਾਮ ਨੌਮੀ ਮੌਕੇ 14 ਅਪ੍ਰੈਲ ਦਿਨ ਐਂਤਵਾਰ ਨੂੰ ਵਿਸ਼ਾਲ ਪ੍ਰਭਾਤ ਫੇਰੀ ਕੱਢਣ ਦਾ ਬੀੜਾ ਚੁੱਕਿਆ ਗਿਆ ਹੈ ਜਿਸ ਦੇ ਤਹਿਤ ਆਲੇ ਦੁਆਲੇ ਦੇ ਪੇਂਡੂ ਇਲਾਕਿਆਂ ਤੇ ਧਾਰਮਿਕ ਆਗੂਆਂ ਨਾਲ ਸੰਪਰਕ ਮੁਹਿੰਮ ਵੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਛੇੜੀ ਗਈ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ ਸਿਕੰਦਰ ਸਿੰਘ ਵੱਲੋ ਕੀਤਾ ਗਿਆ ਜਦੋਂ ਮੰਦਰ ਕਮੇਟੀ ਨੇ ਉਨ੍ਹਾਂ ਨੂੰ ਮੰਦਰ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸਦਾ ਪੱਤਰ ਦਿੱਤਾ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੇਵਕ ਰਾਮ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਕਾਰਜਾਂ ਵਿੱਚ ਪੂਰੀ ਤਰ੍ਹਾਂ ਜੁਟੀ ਹੋਈ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦਾ ਉਦੇਸ਼ ਨੌਜਵਾਨਾਂ ਨੂੰ ਆਪਣੇ ਸਨਾਤਨ ਧਰਮ ਨਾਲ ਜੋੜਨਾ ਅਤੇ ਸਨਾਤਨ ਦਾ ਪ੍ਰਚਾਰ ਕਰਨਾ ਹੈ। ਉਨ੍ਹਾਂ ਹਿੰਦੂ ਨਵੇਂ ਸਾਲ ਅਤੇ ਨਵਰਾਤਰੀ ਦੇ ਮੌਕੇ ‘ਤੇ ਸ਼ਹਿਰ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸ਼੍ਰੀ ਰਾਮ ਤੇ ਹਨੂੰਮਾਨ ਜਨਮ ਉਤਸਵ ਮੌਕੇ ਦੇ ਪ੍ਰਚਾਰ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਹਿਰ ਦੇ ਪਤਵੰਤਿਆਂ ਦੇ ਨਾਲ-ਨਾਲ ਧਾਰਮਿਕ ਸੰਤਾਂ ਅਤੇ ਮਹਾਤਮਾਵਾਂ ਨੂੰ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਸ਼ਹਿਰ ਨਿਵਾਸੀਆਂ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਸ਼੍ਰੀ ਰਾਮ ਤੇ ਸ਼੍ਰੀ ਹਨੁਮਾਨ ਜਨਮ ਉਤਸਵ ਦੇ ਸਮਾਗਮ ਵਿੱਚ ਵੀ ਸ਼ਾਮਿਲ ਹੋ ਕੇ ਇਸ ਨੂੰ ਯਾਦਗਾਰੀ ਬਣਾਉਣ ਵਿੱਚ ਸਹਿਯੋਗੀ ਬਣਨ। ਇਸ ਮੌਕੇ ਡਾ.ਆਫ਼ਤਾਬ ਸਿੰਘ,ਓਮ ਪ੍ਰਕਾਸ਼ ਗੌਤਮ,ਡਾ. ਦੀਵਾਨ ਧੀਰ, ਰਾਜਨ ਭੱਲਾ,ਬਲਰਾਮ ਚਾਵਲਾ, ਐਡਵੋਕੇਟ ਅੰਕੁਸ਼ ਖੱਤਰੀ, ਐਡਵੋਕੇਟ ਦੀਪਕ ਬੈਕਟਰ,ਹਮਿੰਦਰ ਦਲਾਲ,ਅਮਿਤ ਜਿੰਦਲ, ਦੀਵਲ ਕੁਮਾਰ ਹੈਰੀ,ਪੰਕਜ਼ ਭਨੋਟ, ਨਰੇਸ਼ ਗੌਤਮ ਆਦਿ ਹਾਜ਼ਰ ਸਨ।
ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਨੇ ਮਹੰਤ ਡਾ.ਸਿਕੰਦਰ ਸਿੰਘ ਨੂੰ ਰਾਮ ਮੰਦਰ ਚ ਹੋਂਣ ਵਾਲ਼ੇ ਪ੍ਰੋਗਰਾਮ ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਪੰਜਾਬੀ ਯੂਨਵਰਸਿਟੀ ਪਟਿਆਲਾ ਨੇ ਰੱਦ ਕੀਤੀਆਂ ਪ੍ਰੀਖਿਆਵਾਂ, ਨਵੀਆਂ ਮਿਤੀਆਂ ਬਾਰੇ ਬਾਅਦ ‘ਚ ਕੀਤਾ ਜਾਵੇਗਾ ਸੂਚਿਤ
- exams scheduled for 9, 10 and 12 May, 2025 are postponed- Panjab University
- ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਇਕ ਘੰਟੇ ਲਈ ਬਲੈਕ ਆਊਟ ਕੀਤਾ ਜਾਰੀ
- ਵਿਧਾਇਕ ਰਾਏ ਨੇ ਸਰਕਾਰੀ ਸਕੂਲ ਬਲਾੜੀ ਕਲਾਂ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
- ਪੰਜਾਬ ਪੁਲਿਸ ਮਹਿਕਮੇ ਵੱਲੋਂ ਜੀਆਰਪੀ ਥਾਣਾ ਸਰਹਿੰਦ ਦੇ ਮੁੱਖੀ ਸਬ ਇੰਸਪੈਕਟਰ ਰਤਨ ਲਾਲ ਨੂੰ ਮਿਲੀ ਤਰੱਕੀ
- ਪੰਜਾਬੀ ਗਾਇਕ “ਦਿਲਜੀਤ ਦੋਸਾਂਝ” ਦਾ ਰਿਕਾਰਡ ( ਤਵਾ) ਰੀਲੀਜ਼ ਹੋਣ ਤੇ ਸੰਗੀਤ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ- ਹਰਪਾਲ ਸਿੰਘ ਸੋਢੀ
- ਜਿਲਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਬੇਗੁਨਾਹਾਂ ਨੂੰ ਸ਼ਰਧਾਂਜਲੀ
- ਸੰਵਿਧਾਨ ਬਚਾਓ ਅਭਿਆਨ ਹੇਠ ਫਤਿਹਗੜ੍ਹ ਸਾਹਿਬ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੀ ਅਹਿਮ ਮੀਟਿੰਗ ਹੋਈ
- ਹੋਂਡਾ ਕੰਪਨੀ ਵਲੋਂ ਐਕਟਿਵਾ ਦੇ ਨਵੇਂ ਮਾਡਲ ਲਾਂਚ – ਟਕਿਆਰ
- ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਦੇ ਸਮੂਹ ਅਹੁਦੇਦਾਰਾਂ, ਵਰਕਰਾਂ ਤੇ ਸੀਨੀਅਰ ਨੇਤਾਵਾਂ ਦੀ ਹੰਗਾਮੀ ਮੀਟਿੰਗ 5 ਮਈ 2025 ਨੂੰ
- ਭੋਗ ਤੇ ਰਸਮ ਪਗੜੀ 6 ਮਈ ਨੂੰ
- ਹਰ ਇੱਕ ਮਨੁੱਖ ਨੂੰ ਮਿਹਨਤ ਜਰੂਰ ਕਰਨੀ ਚਾਹੀਦੀ ਹੈ- ਨੌਰੰਗ ਸਿੰਘ
- ਪਹਿਲਗਾਮ ਵਿਖੇ ਅੱਤਵਾਦੀ ਨੇ ਸਮੁੱਚੇ ਦੇਸ਼ ਵਾਸੀਆ ਦੇ ਹਿਰਦੇ ਵਲੂੰਧਰੇ: ਨਾਗਰਾ
- ਪੰਜਾਬ ਨੂੰ ਦੇਸ਼ ਵਿੱਚ ਸਿੱਖਿਆ ਦੇ ਖੇਤਰ ‘ਚ ਮੋਢੀ ਸੂਬੇ ਵਜੋਂ ਜਾਣਿਆਂ ਜਾਵੇਗਾ- ਵਿਧਾਇਕ ਰੁਪਿੰਦਰ ਸਿੰਘ
- ਵਿਧਾਇਕ ਰੁਪਿੰਦਰ ਸਿੰਘ ਹੈਪੀ ਬੱਚਿਆਂ ਵਲੋਂ ਬਣਾਏ ਮਾਡਲ ਵੇਖਦੇ ਹੋਏ
- ਵਿਧਾਇਕ ਰੁਪਿੰਦਰ ਸਿੰਘ ਹੈਪੀ ਬੱਚਿਆਂ ਵਲੋਂ ਬਣਾਈ ਗਈ ਸਮੱਗਰੀ ਵੇਖਦੇ ਹੋਏ
- Happy Birthday Prabhdeep Singh
- ਸਿਹਤ ਵਿਭਾਗ ਐਨ.ਐਚ.ਐਮ ਕਰਮਚਾਰੀਆਂ ਨੂੰ ਮਹੀਨਾ ਲੰਘਣ ਦੇ ਬਾਵਜੂਦ ਤਨਖਾਹਾਂ ਨਾ ਮਿਲਣ ਕਾਰਨ ਪਏ ਘਰ ਘਰ ਰੋਟੀ ਦੇ ਲਾਲੇ- ਹਰਪਾਲ ਸਿੰਘ ਸੋਢੀ
- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਮਾਨਯੋਗ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਰਾਹੀਂ ਬਿਲ ਦੇ ਸਮਰਥਨ ਵਿੱਚ ਧੰਨਵਾਦ ਪੱਤਰ ਦਿੱਤਾ
- ਜਨਮਦਿਨ ਮੁਬਾਰਕ
- ਭਾਰਤ ਰਤਨ ਡਾ. ਭੀਮ ਰਾੳ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
- ਵਜ਼ੀਰਾਬਾਦ ਦੀ ਪੰਚਾਇਤ ਵੱਲੋਂ ਕੀਤੇ ਗਏ ਗਬਨ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਖੋਲਿਆ ਮੋਰਚਾ
- ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸੈਕਰਡ ਹਾਰਟ ਸਕੂਲ ਦੇ ਬੱਚਿਆਂ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ
- ‘ਆਪ’ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੜਦੀ ਰਹੇਗੀ: ਮੁੱਖ ਮੰਤਰੀ ਮਾਨ
- ਵਿਜੀਲੈਂਸ ਬਿਊਰੋ ਨੇ 25000 ਰੁਪਏ ਰਿਸ਼ਵਤ ਲੈਂਦਿਆਂ ਐਸਐਚਓ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ – ਇੱਕ ਲੱਖ ਰੁਪਏ ਮੰਗੀ ਸੀ ਰਿਸ਼ਵਤ