ਬੱਸੀ ਪਠਾਣਾਂ (ਉਦੇ ਧੀਮਾਨ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਸਮੇਂ ਸੂਬੇ ਦੇ ਵੱਡੇ ਵਰਗ ਦੇ ਕੱਟੇ ਗਏ ਰਾਸ਼ਨ ਕਾਰਡ ਨੂੰ ਮੁੜ ਦੁੁਆਰਾ ਚਾਲੂ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਕੁਮਾਰ ਵਧਵਾ ਨੇ ਕੀਤਾ। ਉਨ੍ਹਾਂ ਕਿਹਾ ਇਸੇ ਤਰ੍ਹਾਂ ਸੜਕ ਹਾਦਸੇ ਦੌਰਾਨ ਪੀੜਤਾਂ ਦਾ ਇਲਾਜ ਮੁੁਫ਼ਤ ਕਰਨ ਦੇ ਨਾਲ-ਨਾਲ ਸੜਕਾਂ ‘ਤੇ ਹਰ 30 ਕਿਲੋਮੀਟਰ ਸੁੁਰਖਿਆ ਲਈ ਪੁੁਲਿਸ ਵੈਨਾਂ ਲਗਾ ਕੇ ਲੋਕਾਂ ਨੂੰ ਹਾਦਸਾ ਹੋਣ ਤੇ ਤੁੁਰੰਤ ਇਲਾਜ ਲਈ ਹਸਪਤਾਲ ਪਹੁੰਚਾਉਣਾ ਤੇ ਉਨ੍ਹਾਂ ਦਾ ਇਲਾਜ ਮੁੁਫ਼ਤ ਕਰਨਾ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।