ਬੱਸੀ ਪਠਾਣਾਂ (ਉਦੇ ਧੀਮਾਨ ) ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਨੇ ਪੰਜਾਬ ਮੰਡੀ ਕਰਨ ਬੌਰਡ ਫ਼ਤਹਿਗੜ ਸਾਹਿਬ ਦੇ ਡੀ.ਐਮ.ਓ ਸਵਰਨ ਸਿੰਘ ਨੂੰ ਪੰਜਾਬ ਮੰਡੀ ਕਰਨ ਬੋਰਡ ਦਾ ਡੀ ਜੀ ਐਮ ਵਜੋਂ ਤਰੱਕੀ ਮਿਲਣ ਤੇ ਵਿਸ਼ੇਸ਼ ਮੁਲਾਕਾਤ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਰਾਜੇਸ਼ ਸਿੰਗਲਾ ਵਲੋਂ ਡੀ.ਜੀ.ਐਮ ਸਵਰਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਤਰੱਕੀ ਮਿਲਣ ਦੀ ਖੁਸ਼ੀ ਵਿੱਚ ਉਹਨਾਂ ਦਾ ਮੁੰਹ ਵੀ ਮਿੱਠਾ ਕਰਵਾਇਆ ਗਿਆ। ਇਸ ਮੌਕੇ ਰਾਜੇਸ਼ ਸਿੰਗਲਾ ਨੇ ਕਿਹਾ ਕਿ ਜਿਲ੍ਹਾ ਫ਼ਤਹਿਗੜ ਸਾਹਿਬ ਵਿੱਖੇ ਡੀ.ਐਮ.ਓ ਸਵਰਨ ਸਿੰਘ ਵੱਲੋਂ ਨਿਭਾਈ ਡਿਊਟੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ ਕਿਉਂਕਿ ਉਹ ਇੱਕ ਨੇਕ ਦਿਲ ਤੇ ਇਮਾਨਦਾਰ ਇਨਸਾਨ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਫ਼ਤਹਿਗੜ ਸਾਹਿਬ ਦੀ ਗੁਰੂਆਂ ਧਰਤੀ ਤੇ ਡੀ.ਐਮ.ਓ ਸਵਰਨ ਸਿੰਘ ਦੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਮੰਡੀ ਕਰਨ ਬੋਰਡ ਵਲੋਂ ਉਨ੍ਹਾਂ ਨੂੰ ਪੰਜਾਬ ਮੰਡੀ ਕਰਨ ਬੋਰਡ ਦਾ ਡੀ.ਜੀ.ਐਮ ਨਿਯੁਕਤ ਕੀਤਾ ਗਿਆ ਹੈ।ਉਨਾਂ ਕਿਹਾ ਕਿ ਸ. ਸਵਰਨ ਸਿੰਘ ਨੂੰ ਹੁਣ ਤੱਕ ਜਿਹੜੀ ਵੀ ਜ਼ਿੰਮੇਵਾਰੀ ਮਿਲੀ ਹੈ, ਉਹ ਉਨ੍ਹਾਂ ਨੇ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸ. ਸਵਰਨ ਸਿੰਘ ਇਸ ਜ਼ਿੰਮੇਵਾਰੀ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਆੜਤੀ ਹੀਰਾ ਲਾਲ, ਵਿਕਾਸ ਗੁਪਤਾ, ਹੇਮਰਾਜ ਨੰਦਾ, ਹਰਿੰਦਰ ਸਿੰਘ ਧਾਲੀਵਾਲ, ਸੁਭਾਂਸ਼ੁ ਜਿੰਦਲ, ਵਿਸ਼ਾਲ ਗੁਪਤਾ ਆਦਿ ਹਾਜ਼ਰ ਸਨ|