ਪੰਜਾਬ ਸਰਕਾਰ ਬੱਸੀ ਪਠਾਣਾ ਦੇ ਸਰਕਾਰੀ ਹਸਪਤਾਲਾਂ ਨਾਲ ਮਤਰਿਆ ਵਰਗਾ ਵਿਵਹਾਰ

ਬੱਸੀ ਪਠਾਣਾ (ਉਦੇ ਧੀਮਾਨ) ਡਾ ਨਰੇਸ਼ ਚੌਹਾਨ ਸਾਬਕਾ ਐਸ ਐਮ ਓ ਅਤੇ ਕਨਵੀਨਰ ਮੈਡੀਕਲ ਸੈੱਲ ਪੰਜਾਬ ਬੀ.ਜੇ.ਪੀ. ਅਤੇ ਸੀਨੀਅਰ ਆਗੂ ਹਲਕਾ ਫ਼ਤਹਿਗੜ੍ਹ ਸਾਹਿਬ ਨੇ ਬੱਸੀ ਪਠਾਣਾ ਦੇ ਸਰਕਾਰੀ ਹਸਪਤਾਲ ਦੁਆਰਾ ਮੈਡੀਕਲ ਸੇਵਾਵਾਂ ਵਿਚ ਕਮੀ ਦੇ ਗਹਿਰੀ ਚਿੰਤਾ ਜਤਾਈ ਹੈ।ਉਹਨਾ ਕਿਹਾ ਬੱਸੀ ਪਠਾਣਾ ਸਭ ਤੋਂ ਪੁਰਾਣਾ ਸ਼ਹਿਰ ਹੋਣ ਦੇ ਬਾਵਜੂਦ ਇਥੇ ਦੇ ਲੋਕਾਂ ਨੂੰ ਸਰਕਾਰੀ ਹਸਪਤਾਲ ਤੋਂ ਸਿਹਤ ਸੇਵਾਵਾਂ ਵਿਚ ਹਮੇਸ਼ਾ ਹੀ ਕਮੀ ਰਹੀ ਹੈ।ਬੱਸੀ ਪਠਾਣਾ ਵਿਚ ਚਾਹੇ ਐਮਰਜੈਂਸੀ ਸੇਵਾਵਾਂ ਹੋਣ, ਚਾਹੇ ਓ ਪੀ ਡੀ, ਜੱਚਾ ਬੱਚਾ ਦੀ ਸੇਵਾਵਾਂ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ ਕਿਉੰਕਿ ਇਥੇ ਹਮੇਸ਼ਾ ਡਾਕਟਰਾਂ ਦੀ ਘਾਟ ਰਹਿੰਦੀ ਹੈ ਜਿਸ ਨਾਲ ਮਰੀਜਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਾਉਣਾ ਪੈਂਦਾ ਹੈ।ਇਸ ਵਕਤ ਸੀ ਐਸ ਸੀ ਬੱਸੀ ਪਠਾਣਾ ਵਿਖੇ ਸਪੈਸ਼ਲਿਸਟ ਡਾਕਟਰ ਨਹੀ ਹੈ ਅਤੇ ਦੋ ਹੀ ਡਾਕਟਰ ਤੈਨਾਤ ਹਨ ਜਿਸ ਨਾਲ ਕਿ ਮੈਡੀਕਲ ਅਤੇ ਐਮਰਜੈਂਸੀ ਅਤੇ ਓ ਪੀ ਡੀ ਦੀ ਸੇਵਾਵਾਂ ਵਿਚ ਮੁਸ਼ਕਿਲ ਆਉਂਦੀ ਹੈ। ਜਚੇ ਬੱਚੇ ਵਿਚ ਵੀ ਗਾਇਨੀ ਦੀ ਡਾਕਟਰ ਨਾ ਹੋਣ ਕਾਰਨ ਡਲਿਵਰੀਆ ਬਹੁਤ ਘੱਟ ਹਨ ਕਿਉੰਕਿ ਕੋਈ ਵੀ ਸਪੈਸ਼ਲਿਸਟ ਡਾਕਟਰ ਨਹੀ ਹੈ।ਹਸਪਤਾਲ ਦਾ ਆਪ੍ਰੇਸ਼ਨ ਥੀਏਟਰ v ਬੰਦ ਹੈ ਜਾ ਨਾਂ ਦੇ ਬਰਾਬਰ ਹੈ ਜਿੱਥੇ ਕੋਈ v ਆਪ੍ਰੇਸ਼ਨ ਨਹੀ ਹੁੰਦਾ।ਆਮ ਤੌਰ ਤੇ ਸੀ ਐਸ ਸੀ ਵਿਚ ਇਕ ਗਾਇਨੀ ਡਾਕਟਰ, ਸਰਜਰੀ ਦਾ ਡਾਕਟਰ ,ਹੱਡੀਆਂ ਦਾ ਡਾਕਟਰ,ਅਤੇ ਇਕ ਐਮ ਡੀ ਮੈਡੀਸਿਨ ਦਾ ਡਾਕਟਰ ਜਰੂਰ ਹੁੰਦਾ ਹੈ ਤਾਂ ਹਸਪਤਾਲ ਸੰਚਾਰੂ ਢੰਗ ਨਾਲ ਚਲਦਾ ਹੈ।ਬੱਸੀ ਪਠਾਣਾ ਵਿਚ ਸੀਨੀਅਰ ਐਸ ਐਮ ਓ ਦੀ ਪੋਸਟ v ਖਾਲੀ ਹੈ।ਇਸ ਤਰ੍ਹਾਂ ਹਸਪਤਾਲ ਨੂੰ ਚਲਾਉਣ ਵਿਚ ਦਿੱਕਤ ਆਉਂਦੀ ਹੈ।ਇਥੇ ਕੋਈ ਵੀ ਸੀਨੀਅਰ ਮੈਡੀਕਲ ਅਫਸਰ ਜਾਂ ਸਪੈਸ਼ਲਿਸਟ ਆਉਂਦਾ ਹੈ ਤਾਂ ਹਸਪਤਾਲ ਵਿਚ ਕੰਮ ਨਾ ਹੋਣ ਕਰਕੇ ਬਦਲੀ ਕਰਵਾ ਜਾਂਦਾ ਹੈ।ਇਸ ਦੀਆਂ ਮੁਸ਼ਕਿਲਾਂ ਸਾਰੇ ਬੱਸੀ ਪਠਾਣਾ ਨੂੰ ਝੇਲਣੀਆ ਪੈਂਦੀਆਂ ਹਨ। ਸਰਕਾਰ ਹਮੇਸ਼ਾ ਹੀ ਬੱਸੀ ਪਠਾਣਾਂ ਨਾਲ ਮਤਰਈ ਮਾਂ ਵਰਗਾ ਵਿਵਹਾਰ ਕਰਦੀ ਹੈ ਜਿਸ ਦਾ ਖਮਜਾਦਾ ਬੱਸੀ ਪਠਾਣਾਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ।ਐਮਰਜੈਂਸੀ ਵਾਸਤੇ ਬਾਹਰ ਤੋ ਡਾਕਟਰ ਬੁਲਾਏ ਜਾਂਦੇ ਹਨ ਜੋਂ ਕਿ ਐਮ ਐਲ ਸੀ ਦਾ ਪਰਚਾ ਕਟਵਾਨ ਵਿਚ ਮਨਾਹੀ ਕਰਦੇ ਹਨ ਕਿ ਇਹ ਪਰਚਾ ਰੈਗੂਲਰ ਡਾਕਟਰ ਹੀ ਕੱਟੇਗਾ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਸਹਿਣੀਆਂ ਪੈਂਦੀਆਂ ਹਨ।ਬੱਸੀ ਪਠਾਣਾ ਫ਼ਤਹਿਗੜ੍ਹ ਸਾਹਿਬ ਦੇ ਨਜਦੀਕ ਹੋਣ ਦੇ ਬਾਵਜੂਦ ਵੀ ਹਮੇਸ਼ਾ ਸਟਾਫ ਦੀ ਕਮੀ ਰਹਿੰਦੀ ਹੈ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਾ ਹੋਣ ਦੇ ਕਾਰਨ ਹਸਪਤਾਲ ਨੂੰ ਚਲਾਉਣ ਵਿਚ ਬਹੁਤ ਦਿੱਕਤ ਆਉਂਦੀ ਹੈ।ਸਰਕਾਰ ਨੂੰ ਗੁਜਾਰਿਸ਼ ਕੀਤੀ ਜਾਂਦੀ ਹੈ ਕਿ ਬੱਸੀ ਪਠਾਣਾਂ ਵਿਚ ਇਕ ਪਰਮਾਨੇਂਟ ਐੱਸ ਐਮ ਓ ਲਗਾਇਆ ਜਾਵੇ ਤਾਂ ਜੋਂ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਣ।

Leave a Reply

Your email address will not be published. Required fields are marked *