ਖੰਨਾ, 29 ਦਸੰਬਰ – ਖੰਨਾ ਸ਼ਹਿਰ ਦੀ ਨਾਮਵਰ ਸੰਸਥਾ ਏ ਐੱਸ ਕਾਲਜ ਫਾਰ ਵਿਮੈੱਨ ਜੋ ਏ.ਐੱਸ.ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਦੀ ਸਰਪ੍ਰਸਤੀ ਹੇਠ ਸਫਲਤਾ ਪੂਰਵਕ ਚੱਲ ਰਿਹਾ ਹੈ। ਅਦਾਰੇ ਅੰਦਰ ਐੱਨ ਐੱਸ ਐੱਸ ਯੂਨਿਟ ਵੱਲੋ ਲਗਾਏ ਜਾ ਰਹੇ ਸੱਤ ਰੋਜ਼ਾ ਜਾਗਰੂਕ ਕੈਂਪ ਦੇ ਛੇਵੇਂ ਦਿਨ ਡਾ. ਅਮਨਦੀਪ ਸਿੰਘ ਸੰਧੂ (ਦੰਦਾਂ ਦੇ ਮਾਹਿਰ )ਦੁਆਰਾ ਮਾਡਲ ਟਾਊਨ ਸਲੱਮ ਏਰੀਆ ਦੇ ਲੋਕਾਂ ਲਈ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਤੇ ਦੰਦਾਂ ਦੀ ਸੰਭਾਲ ਤੇ ਡਾ.ਨੀਤੀ ਸੰਧੂ ਦੁਆਰਾ ਭਾਸ਼ਣ ਦਿੱਤਾ ਗਿਆ।ਇਸ ਮੌਕੇ ਪੇਸਟ, ਬਰੱਸ਼ ਵੀ ਵੰਡੇ ਗਏ। ਲੋਕਾਂ ਨੂੰ ਬਾਲਕ ਤੇ ਬਾਲਗ ਵਿੱਦਿਆ ਦਿੱਤੀ ਤੇ ਸਫ਼ਾਈ ਮੁਹਿੰਮ ਤਹਿਤ ਸਫਾਈ ਅਭਿਆਨ ਵੀ ਜਾਰੀ ਰੱਖਿਆ ਸਫ਼ਾਈ ਪ੍ਰਤੀ ਨਾਗਰਿਕਾ ਨੂੰ ਸੁਚੇਤ ਕਰਦਿਆਂ ਰੈਲੀ ਵੀ ਆਯੋਜਿਤ ਕੀਤੀ ਗਈ।ਪ੍ਰੋ.ਮਾਨਸੀ (ਅਸਿਸਟੈਂਟ ਪ੍ਰੋਫ਼ੈਸਰ ਫਿਜ਼ੀਕਲ ਐਜੂਕੇਸ਼ਨ) ਨੇ ਵਲੰਟੀਅਰਜ ਨੂੰ ਸੈਲਫ ਡਿਫੈਂਸ ਦੀ ਟਰੇਨਿੰਗ ਦਿੱਤੀ।
ਪ੍ਰਬੰਧਕੀ ਕਮੇਟੀ ਦੇ ਸਤਿਕਾਰਯੋਗ ਸ੍ਰ.ਸਮਿੰਦਰ ਸਿੰਘ,(ਪ੍ਰਧਾਨ) ਸਤਿਕਾਰ ਯੋਗ ਸ੍ਰੀ ਸੁਸ਼ੀਲ ਕੁਮਾਰ (ਉਪ ਪ੍ਰਧਾਨ),ਸਤਿਕਾਰਯੋਗ ਐਡਵੋਕੇਟ ਸ੍ਰੀ ਬਰਿੰਦਰ ਡੈਵਿਟ (ਜਰਨਲ ਸੈਕਟਰੀ) ਸਤਿਕਾਰਯੋਗ ਐਡਵੋਕੇਟ ਅਮਿਤ ਵਰਮਾ (ਕਾਲਜ ਸੈਕਟਰੀ) ਦੁਆਰਾ। ਕਾਰਜਕਾਰੀ ਪ੍ਰਿੰਸੀਪਲ ਡਾ ਪ੍ਰਭਜੀਤ ਕੌਰ, ਐੱਨ ਐੱਸ ਐੱਸ ਇੰਚਾਰਜ ਪ੍ਰੋ. ਹਰਿੰਦਰ ਕੌਰ, ਡਾ ਮੋਨਿਕਾ ਤੇ ਵਲੰਟੀਅਰਜ ਦੇ ਯਤਨਾਂ ਦੀ ਪ੍ਰਸੰਸਾ ਕੀਤੀ।