ਡਾਇਟ ਫਤਿਹਗੜ੍ਹ ਸਾਹਿਬ ਵਿਖੇ ਹਿੰਦੀ ਵਿਸ਼ੇ ਦਾ ਇੱਕ ਦਿਵਸੀ ਸੈਮੀਨਾਰ ਆਯੋਜਿਤ ਕੀਤਾ ਗਿਆ

ਸਰਹਿੰਦ, ਥਾਪਰ:

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ, ਡਾਇਟ ਫਤਿਹਗੜ੍ਹ ਸਾਹਿਬ ਵਿੱਚ,ਡੀ.ਈ.ਓ ਰਵਿੰਦਰ ਕੌਰ ਅਤੇ ਡਿਪਟੀ ਡੀ.ਈ.ਓ ਦੀਦਾਰ ਸਿੰਘ ਮਾਂਗਟ ਦੀ ਅਗਵਾਈ ਹੇਠ ਹਿੰਦੀ ਵਿਸ਼ੇ ਦਾ ਇੱਕ ਦਿਵਸੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਜਾਗਰੂਕ ਅਤੇ ਪ੍ਰੇਰਿਤ ਕਰਨਾ ਸੀ।ਇਸ ਮੌਕੇ ਜ਼ਿਲ੍ਹਾ ਰਿਸੋਰਸ ਪਰਸਨ ਸ਼੍ਰੀ ਅਨਵਰ ਹੁਸੈਨ, ਸ਼੍ਰੀਮਤੀ ਅੰਬਿਕਾ ਗਰੋਵਰ, ਸ਼੍ਰੀ ਰਾਜੀਵ ਕੁਮਾਰ ਅਤੇ ਸ਼੍ਰੀ ਦੀਪਕ ਸ਼ਰਮਾ ਨੇ ਆਪਣੀਆਂ ਭੂਮਿਕਾਵਾਂ ਬਹੁਤ ਹੀ ਉੱਤਮ ਢੰਗ ਨਾਲ ਨਿਭਾਈਆਂ। ਉਨ੍ਹਾਂ ਨੇ ਨਵੀਆਂ ਸਿੱਖਿਆ ਤਕਨੀਕਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਕਿਵੇਂ ਡਿਜ਼ੀਟਲ ਸਾਧਨਾਂ ਅਤੇ ਸਰਗਰਮ ਸਿੱਖਣ ਪੱਧਤੀਆਂ ਰਾਹੀਂ ਵਿਦਿਆਰਥੀਆਂ ਦੀ ਦਿਲਚਸਪੀ ਅਤੇ ਸਮਝ ਦੋਹਾਂ ਨੂੰ ਵਧਾਇਆ ਜਾ ਸਕਦਾ ਹੈ।ਸੈਮੀਨਾਰ ਦੌਰਾਨ ਡਾਇਟ ਪ੍ਰਿੰਸੀਪਲ ਡਾ. ਆਨੰਦ ਗੁਪਤਾ ਨੇ ਅਧਿਆਪਕਾਂ ਨੂੰ ਆਪਣੀਆਂ ਸਿੱਖਣ ਪੱਧਤੀਆਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਰਾਸ਼ਟਰ ਨਿਰਮਾਣ ਦੀ ਅਧਾਰਸ਼ਿਲਾ ਹੈ ਅਤੇ ਅਧਿਆਪਕਾਂ ਨੂੰ ਨਿਰੰਤਰ ਆਤਮ ਵਿਕਾਸ ਅਤੇ ਨਵਚੇਤਨਾ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *