
ਸਰਹਿੰਦ, ਥਾਪਰ:
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਵਿੰਦਰ ਕੌਰ ਵਲੋਂ ਅੱਜ ਜ਼ਿਲੇ ਦੇ ਨੋਡਲ ਇੰਚਾਰਜ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਮੀਟਿੰਗ ਕੀਤੀ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਬੰਦ ਹੋਏ ਸਕੂਲਾਂ ਦੇ ਮੁੜ ਖੁੱਲਣ ਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਅਧਿਆਪਕ ਤਨਦੇਹੀ ਨਾਲ ਡਿਊਟੀ ਨਿਭਾਉਣ ਤਾਂ ਕਿ ਬੱਚੇ ਗੁਣਾਤਮਕ ਸਿੱਖਿਆ ਗ੍ਰਹਿਣ ਕਰ ਸਕਣ।ਉਹਨਾਂ ਕਿਹਾ ਕਿ ਵਿਭਾਗ ਵੱਲੋਂ ਜੋ ਟੀਮਾਂ ਬਣਾਈਆਂ ਗਈਆਂ ਹਨ,ਉਹ ਵਿਭਾਗ ਦੇ ਨਿਰਦੇਸ਼ ਅਨੁਸਾਰ ਕੰਮ ਕਰਨ।ਜਿਨ੍ਹਾਂ ਸਕੂਲਾਂ ਵਿੱਚ ਇਮਾਰਤਾਂ ਦੇ ਕੰਮ ਚੱਲ ਰਹੇ ਹਨ ਉਹ ਸਮੇਂ ਸਿਰ ਉਹਨਾਂ ਨੂੰ ਪੂਰਾ ਕਰਨ।18 ਸਿਤੰਬਰ ਤੋਂ ਬੱਚਿਆਂ ਦੀਆਂ ਘਰੇਲੂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ।ਡਿਪਟੀ ਡੀ.ਈ.ਓ (ਸ) ਦੀਦਾਰ ਸਿੰਘ ਮਾਂਗਟ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੀ ਵੱਧ ਤੋਂ ਵੱਧ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਕਿ ਉਹ ਹੜ੍ਹਾਂ ਦੋਰਾਨ ਬੰਦ ਹੋਏ ਸਕੂਲਾਂ ਕਾਰਨ ਆਪਣੀ ਪੜ੍ਹਾਈ ਦੀ ਭਰਪਾਈ ਕਰ ਸਕਣ।ਉਹਨਾਂ ਵਲੋਂ ਅੱਜ ਸਰਕਾਰੀ ਮਿਡਲ ਸਕੂਲ ਆਦਮਪੁਰ ਤੇ ਸ.ਸੀ.ਸੈ ਸਕੂਲ ਚਨਾਰਥਲ ਕਲਾਂ ਦਾ ਨਿਰੀਖਣ ਵੀ ਕੀਤਾ ਗਿਆ।
