ਕਲਕੱਤਾ ਵਿਖੇ ਜਬਰ ਜਨਾਹ ਉਪਰੰਤ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਵੇ- ਕੁਲਦੀਪ ਸਿੰਘ ਸਿੱਧੂਪੁਰ

ਬੱਸੀ ਪਠਾਣਾਂ, ਉਦੇ ਧੀਮਾਨ: ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਖਿਆਰਥੀ ਡਾਕਟਰ ਦੀ ਜਬਰ ਜਨਾਹ ਉਪਰੰਤ ਹੱਤਿਆ ਦੇ ਮਾਮਲੇ ਨੂੰ ਲੈ ਕੇ ਡਾਕਟਰ ਦੇ ਹੱਕ ਦੇ ਵਿੱਚ ਬੋਲਦਿਆਂ ਕਿਹਾ ਕਿ ਜਬਰ ਜਨਾਹ ਉਪਰੰਤ ਹੱਤਿਆ ਦੇ ਦੋਸ਼ੀਆਂ ਨੂੰ ਮੌਤ ਦੀ ਸਜਾ ਦਿੱਤੀ ਜਾਵੇ ।ਤਾਂ ਕਿ ਦੇਸ਼ ਅੰਦਰ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਅਜਿਹਾ ਕਰਨ ਵਾਲੇ ਲੋਕਾਂ ਨੂੰ ਤੜਫਾ-ਤੜਫਾ ਕੇ ਸਜ਼ਾ ਦਿੱਤੀ ਜਾਵੇ, ਤਾਕਿ ਲੋਕਾਂ ਅੰਦਰ ਡਰ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਹਸਪਤਾਲਾਂ ਅਤੇ ਡਿਸਪੈਂਸਰੀਆਂ, ਕਲੀਨਿਕਾਂ ਅੰਦਰ ਗਾਇਨੀ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਅਤੀ ਜਰੂਰੀ ਹੈ । ਉਨ੍ਹਾਂ ਕਿਹਾ ਕਿ ਡਾਕਟਰ ਸਹਿਬਾਨ ਬਿਮਾਰ ਵਿਅਕਤੀ ਲਈ ਭਗਵਾਨ ਦਾ ਰੂਪ ਹੁੰਦਾ ਹੈ।ਡਾਕਟਰ ਮਨੁੱਖ ਲਈ ਦੂਸਰਾ ਰੱਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਤਾਨਾਸਾਹ ਮਮਤਾ ਸਰਕਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਵੀ ਠੋਸ ਕਦਮ ਨਾ ਚੁੱਕਿਆਂ ਜਾਣਾ ਮੰਦਭਾਗੀ ਗੱਲ ਹੈ। ਇੱਕ ਔਰਤ ਹੋ ਕੇ ਉਸ ਪਰਿਵਾਰ ਦੇ ਦਰਦ ਨੂੰ ਮਹਿਸੂਸ ਨਾ ਕਰਨਾ ਸ਼ਰਮ ਦੀ ਗੱਲ ਹੈ। ਉਨਾਂ ਕਿਹਾ ਕਿ ਭਾਵੇਂ ਕੇਂਦਰ ਵੱਲੋ ਦੇਸ਼ ਅੰਦਰ ਬੇਟੀਆਂ ਦੀ ਸੁਰੱਖਿਆ ਠੋਸ ਕਾਨੂੰਨ ਬਣਾਏ ਗਏ ਹਨ। ਪਰ ਸੂਬੇ ਦੀਆਂ ਸਰਕਾਰਾਂ ਦਾ ਵੀ ਬੇਟੀਆਂ ਪ੍ਰਤੀ ਚਿੰਤਤ ਹੋਣਾ ਲਾਜ਼ਮੀ ਹੈ ।ਸਾਡੀਆਂ ਬੇਟੀਆਂ ਦੇਸ਼ ਦੇ ਨਾਮ ਅਤੇ ਹਰ ਖੇਤਰ ਵਿੱਚ ਦੇਸ਼ ਦਾ ਨਾਮ ਉੱਚਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ ।ਅਤੇ ਪੜ੍ਹਾਈ ਦੇ ਵਿੱਚ ਵੀ ਅਵਲ ਰਹਿੰਦੀਆਂ ਹਨ ਅਤੇ ਦੇਸ਼ ਦੁਨੀਆ ਦੇ ਹਰ ਖੇਤਰ ਵਿੱਚ ਉਚਾਈਆਂ ਨੂੰ ਛੂ ਰਹੀਆਂ ਹਨ ।ਮਹਾਰਾਸ਼ਟਰ ਦੇ ਔਕੋਲਾ ਵਿੱਚ ਹੁਣ ਫੇਰ ਛੇ ਵਿਦਿਆਰਥਨਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਔਰਤ ਭਗਵਾਨ ਦਾ ਰੂਪ ਹੈ। ਔਰਤਾਂ ਦਾ ਸਾਨੂੰ ਵੱਧ ਤੋਂ ਵੱਧ ਸਤਿਕਾਰ ਕਰਨ ਦੀ ਲੋੜ ਹੈ । ਔਰਤ ਸਮਾਜ ਦੀ ਜਨਨੀ ਹੈ ,ਗੁਰੂਆਂ ਪੀਰਾਂ ਨੇ ਵੀ ਉਸ ਨੂੰ ਉਹਨਾਂ ਨੂੰ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਸਿੱਧੂਪੁਰ ਨੇ ਕਿਹਾ ਕਿ ਮਮਤਾ ਸਰਕਾਰ ਤੁਰੰਤ ਕਾਰਵਾਈ ਕਰਕੇ ਬੇਟੀ ਨੂੰ ਇਨਸਾਫ ਦੇਵੇ।ਇਸ ਮੌਕੇ ਭਿੰਦਰ ਸਿੰਘ ਕਾਲਾ ,ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ,ਰਾਮ ਰਤਨ, ਮਨਜੀਤ ਕੁਮਾਰ,ਪ੍ਰੇਮ ਸਿੰਘ, ਸੰਦੀਪ ਸਿੰਘ ਸੋਨੂੰ ਆਦੀ ਹਾਜਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ