ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਖੇ ਮਨਾਇਆ ਗਿਆ “ਜਨਮ ਅਸ਼ਟਮੀ” ਦਾ ਤਿਉਹਾਰ ।

                                                             

ਬੱਸੀ ਪਠਾਣਾ, ਉਦੇ ਧੀਮਾਨ: ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ, ਰਾਧਾ ਅਤੇ ਗੋਪੀਆਂ ਦੀ ਰੰਗ-ਬਿਰੰਗੀ ਪੁਸ਼ਾਕ ਪਹਿਨ ਕੇ ਭਗਵਾਨ ਕ੍ਰਿਸ਼ਨ ਦੇ ਮਨੁੱਖੀ ਅਵਤਾਰ ਨੂੰ ਯਾਦ ਕੀਤਾ । ਸਮਾਗਮ ਲਈ ਸਕੂਲ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਸੀ । ਸ਼੍ਰੀ ਕ੍ਰਿਸ਼ਨ ਦੇ ਬਚਪਨ ਦੇ ਰੂਪ ” ਲੱਡੂ ਗੋਪਾਲ ” ਨੂੰ ਇੱਕ ਪੰਘੂੜੇ ਵਿੱਚ ਰੱਖਿਆ ਗਿਆ ਸੀ । ਪੰਡਿਤ ਲਕਸ਼ਮੀਕਾਂਤ ਜੀ ਵਲੋਂ ” ਲੱਡੂ ਗੋਪਾਲ ” ਦੀ ਪੂਜਾ ਅਤੇ ਆਰਤੀ ਕੀਤੀ ਗਈ ਅਤੇ ਜਨਮ ਅਸ਼ਟਮੀ ਨਾਲ ਸਬੰਧਤ ਭਜਨ ਗਾਏ ।ਸਕੂਲ ਦੇ ਸਟਾਫ਼ ਅਤੇ ਬੱਚਿਆਂ ਵੱਲੋਂ ਵੀ ਪੂਜਾ ਕੀਤੀ ਗਈ । ਪੂਜਾ ਉਪਰੰਤ ਸਾਰੇ ਬੱਚਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ । ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ ।

Leave a Reply

Your email address will not be published. Required fields are marked *