ਬੱਸੀ ਪਠਾਣਾਂ, ਉਦੇ ਧੀਮਾਨ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆ ਵੱਲੋ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਬੱਸੀ ਹਲਕੇ ਚ’ ਵੱਖ ਵੱਖ ਥਾਵਾਂ ਤੇ ਅਲੱਗ ਅਲੱਗ ਕਿਸਮਾਂ ਬੂਟੇ ਲਗਾਏ ਗਏ। ਇਸ ਮੌਕੇ ਸੁਧਾਰ ਲਹਿਰ ਦੇ ਆਗੂ ਹਰਵੇਲ ਸਿੰਘ ਮਾਧੋਪੁਰ ਤੇ ਰਾਜੇਸ਼ ਸਿੰਗਲਾ ਨੇ ਸਾਂਝੇ ਤੌਰ ਤੇ ਕਿਹਾ ਕਿ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਆਕਸੀਜਨ ਦਾ ਭੰਡਾਰ ਹਨ। ਜਿਸ ਕਰ ਕੇ ਆਕਸੀਜਨ ਮਨੁੱਖੀ ਜਨਜੀਵਨ ਵਾਸਤੇ ਬਹੁਤ ਜ਼ਰੂਰੀ ਹੈ, ਜਿਸ ਕਰ ਕੇ ਰੁੱਖਾਂ ਦਾ ਕੱਟਣਾ ਬੰਦ ਕਰ ਕੇ ਰੁੱਖ ਲਗਾਉਣ ਵਾਲੇ ਪਾਸੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਓ ਮਿਲ ਕੇ ਵਾਤਾਵਰਣ ਦੀ ਸਾਂਭ-ਸੰਭਾਲ ਨੂੰ ਮੁੱਖ ਰੱਖਦੇ ਹੋਏ ਮਨੁੱਖੀ ਜਨਜੀਵਨ ਨੂੰ ਬਚਾਉਣ ਵਾਸਤੇ ਵਧੇਰੇ ਉਪਰਾਲੇ ਕਰੀਏ। ਇਸ ਮੌਕੇ ਬਿਕਰਮਜੀਤ ਸਿੰਘ,ਮੱਖਣ ਸਿੰਘ,ਚਮਕੌਰ ਸਿੰਘ,ਦਰਸ਼ਨ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ|