ਦੁਰਘਟਨਾਵਾਂ ਤੋਂ ਬਚਾਅ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਰੂਰੀ – ਬਡੂੰਗਰ, ਪ੍ਰਦੀਪ

ਸਰਹਿੰਦ, ਥਾਪਰ:

ਡਿਪਟੀ ਕਮਿਸ਼ਨਰ,ਐੱਸ.ਐੱਸ.ਪੀ ਫ.ਗ ਸਾਹਿਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਆਰ.ਟੀ.ਓ ਵਿਭਾਗ ਅਤੇ ਟ੍ਰੈਫਿਕ ਪੁਲਿਸ ਵਲੋਂ ਸਮਸ਼ੇਰ ਨਗਰ ਚੰਡੀਗੜ ਚੌਂਕ ਵਿੱਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਏ.ਡੀ.ਟੀ.ਓ ਪ੍ਰਦੀਪ ਸਿੰਘ ਅਤੇ ਜਿਲਾ ਟ੍ਰੈਫਿਕ ਇੰਚਾਰਜ ਇੰਸ: ਇੰਦਰਪ੍ਰੀਤ ਸਿੰਘ ਬਡੂੰਗਰ ਨੇ ਦਸਿਆ ਕਿ ਜਿਲਾ ਪ੍ਰਸਾਸਨ ਵਲੋਂ ਕੀਤੀ ਗਈ ਮੀਟਿੰਗ ਜਿਸ ਵਿਚ ਸੜਕ ਸੁਰੱਖਿਆ ਸੰਬੰਧੀ ਆਦੇਸ਼ ਦਿੱਤੇ ਗਏ ਸਨ ਦੀ ਪਾਲਣਾ ਕਰਦਿਆਂ ਅੱਜ ਸਾਂਝੇ ਤੌਰ ਤੇ ਇਹ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਦੋਰਾਨ ਉਨਾਂ ਓਵਰ ਸਪੀਡ, ਵਾਹਨ ਚਲਾਉਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ, ਕਾਲੇ ਸੀਸ਼ੇ ਲਾਲ ਬੱਤੀ ਦੀ ਉਲੰਘਣਾ, ਓਵਰ ਲੋਡ ਦੇ ਚਲਾਨ ਕੱਟੇ।

ਉਹਨਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕੀਤਾ ਤਾਂਕਿ ਅਸੀਂ ਦੁਰਘਟਨਾਵਾਂ ਤੋਂ ਬਚ ਸਕੀਏ। ਇਸ ਮੌਕੇ ਰਾਜਵਿੰਦਰ ਸਿੰਘ ਟ੍ਰੈਫਿਕ ਇੰਚਾਰਜ ਸਰਹਿੰਦ ਆਰ.ਟੀ.ਓ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਅਧਿਕਾਰੀ ਵੀ ਹਾਜਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ