ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਚਾਰ ਦਿਨਾ ਟ੍ਰੇਨਿੰਗ

ਬੱਸੀ ਪਠਾਣਾ (ਉਦੇ ਧੀਮਾਨ) ਮੇਹਰ ਬਾਬਾ ਚੈਰੀਟੇਬਲ ਟਰੱਸਟ ਜਿਲਾਂ ਫਤਿਹਗੜ੍ਹ ਸਾਹਿਬ, ਬਸੀ ਪਠਾਨਾਂ ਵੱਲੋਂ ਸੀ.ਐਫ.ਐਲ.ਆਈ. ਪ੍ਰੋਜੈਕਟ ਅਧੀਨ  ਜਿਲਾ ਫਤਿਹਗੜ੍ਹ ਸਾਹਿਬ ਦੀਆਂ ਔਰਤਾਂ ਨੂੰ ਡਿਜਾਇਨ ਅਤੇ ਡਿਜੀਟਲ ਟੈਕਨਾਲੋਜੀ ਨਾਲ ਔਰਤਾਂ ਦੇ ਰਹਿਣ-ਸਹਿਣ ਵਿੱਚ ਸੁਧਾਰ ਕਰਨ ਅਤੇ ਸ਼ਸ਼ਕਤੀਕਰਨ ਦੇ ਲਈ ਪ੍ਰੋਜੈਕਟ ਕਰ ਰਹੀ ਹੈ।ਇਸ ਪ੍ਰੋਜੈਕਟ ਅਧੀਨ ਇਹ ਚਾਰ ਦਿਨਾ ਦੀ ਟ੍ਰੇਨਿੰਗ ਪਿੰਡ ਗੰਡੂਆਂ ਕਲਾਂ, ਸਹਿਜਾਦਪੁਰ, ਰਾਏਪੁਰ ਗੁਜਰਾਂ, ਭੈਰੋਪੁਰ ਵਿੱਚ ਕੀਤੀ ਗਈ, ਜਿਸ ਵਿੱਚ ਚਾਰੇ ਪਿੰਡਾ ਦੀਆਂ 92 ਔਰਤਾਂ ਅਤੇ ਲੜਕੀਆਂ ਨੇ ਇਹ ਟ੍ਰੇਨਿੰਗ ਲਈ। 4 ਦਿਨ ਡਿਜੀਟਲ ਟ੍ਰੇਨਿੰਗ ਬਿਲਕੁੱਲ ਮੁਫਤ ਦਿੱਤੀ ਗਈ, ਜਿਸ ਵਿੱਚ ਮਾਰਕਿਟੀਗ,ਬ੍ਰੈਡ, ਬ੍ਰੈਡਿੰਗ, ਪ੍ਰੋਡਕਟ, ਪ੍ਰੋਡਕਟ ਫੋਟਗ੍ਰਾਫੀ, ਸ਼ੋਸ਼ਲ ਮੀਡੀਆ ਆਦਿ ਦੀ ਟ੍ਰੇਨਿੰਗ ਦਿੱਤੀ ਗਈ ਤੇ ਟ੍ਰੇਨਿੰਗ ਦੌਰਾਨ ਵਰਤਿਆ ਜਾਣ ਵਾਲਾ ਸਾਮਾਨ ਵੀ ਟਰੱਸਟ ਵੱਲੋਂ ਮੁਫਤ ਦਿੱਤਾ ਜਾਂਦਾ ਹੈ।ਹੁਣ ਤੱਕ ਟਰੱਸਟ ਵੱਲੋਂ 810 ਲੜਕੀਆਂ ਅਤੇ ਔਰਤਾਂ ਨੂੰ ਡਿਜੀਟਲ ਅਤੇ ਫੁਲਕਾਰੀ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।ਸਰਟੀਫਿਕੇਟ ਵੰਡ ਸਮਾਰੋਹ ਤੇ ਇਨ੍ਹਾਂ ਪਿੰਡ ਦੇ ਸਰਪੰਚ, ਪੰਚਾਇਤ ਅਤੇ ਟਰੱਸਟੀ ਸ.ਠਾਕੁਰ ਸਿੰਘ ਮੇਜੀ ਜੀ ਵੱਲੋਂ ਟ੍ਰੇਨਿੰਗ ਲੈਣ ਵਾਲੇ ਸਿਿਖਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।ਪਿੰਡਾਂ ਦੀ ਪੰਚਾਇਤ ਨੇ ਪੰਜਾਬ ਦੇ ਇਸ ਭਾਈਚਾਰੇ ਦੀ ਅਤਿ ਲੋੜੀਦੇ ਵਿਕਾਸ ਲਈ ਮੇਹਰ ਬਾਬਾ ਚੈਰੀਟੇਬਲ ਟਰੱਸਟ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਕੈਨੇਡਾ ਦੇ ਸੀ.ਐਫ.ਐਲ.ਆਈ ਦੇ ਇਸ ਪ੍ਰੋਜੈਕਟ ਦੀ ਸਪੋਰਟ ਲਈ ਵੀ ਖਾਸ ਧੰਨਵਾਦ ਅਤੇ ਸ਼ਲਾਘਾ ਕੀਤੀ।

Leave a Reply

Your email address will not be published. Required fields are marked *