
ਮੁੜ ਵਸੇਬਾ ਕੇਂਦਰ ਵਿੱਚ ਕਿੱਤਾ ਮੁਖੀ ਕੋਰਸ ਕਰਵਾਏ ਜਾਣ-ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਨੇ ਜਿਲਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਕੀਤੀ
ਫਤਿਹਗੜ੍ਹ ਸਾਹਿਬ : 28 ਅਪ੍ਰੈਲ
ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਜਿਲਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਵੱਖ-ਵੱਖ ਮੁੱਦਿਆਂ ਅਤੇ ਪ੍ਰਾਪਤੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਪੀੜਿਤ ਵਿਅਕਤੀਆਂ ਦੀ ਨਸ਼ਾ ਛੱਡਣ ਵਿੱਚ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਮੁੜ ਵਸੇਬਾ ਕੇਂਦਰ ਵਿੱਚ ਦਾਖਲ ਵਿਅਕਤੀਆਂ ਨੂੰ ਕਰਵਾਏ ਜਾ ਰਹੇ ਕਿੱਤਾ ਮੁਖੀ ਕੋਰਸਾਂ ਵਿੱਚ ਹੋਰ ਵਾਧਾ ਕੀਤਾ ਜਾਵੇ। ਉਹਨਾਂ ਮੌਕੇ ਤੇ ਹੀ ਇੰਸਟਰਕਟਰ ਨੂੰ ਬੁਲਾ ਕੇ ਹਦਾਇਤ ਕੀਤੀ ਕਿ ਕੇਂਦਰ ਵਿੱਚ ਦਾਖਲ 20-20 ਵਿਅਕਤੀਆਂ ਦਾ ਗਰੁੱਪ ਬਣਾ ਕੇ ਉਹਨਾਂ ਨੂੰ ਕੈਂਡਲ ਮੇਕਿੰਗ , ਬਾਸਕਿਟ ਮੇਕਿੰਗ, ਚਾਰਟ ਮੇਕਿੰਗ, ਪਲੰਬਰ, ਇਲੈਕਟਰੀਸ਼ਨ ਅਤੇ ਹੋਰ ਕਿੱਤਾ ਮੁਖੀ ਕੋਰਸ ਕਰਵਾਏ ਜਾਣ ਤਾਂ ਕਿ ਉਹ ਜੀਵਨ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ।
ਉਹਨਾਂ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤੇ ਚਰਚਾ ਕਰਦਿਆਂ ਸਿਵਲ ਸਰਜਨ ਡਾ ਅਰਵਿੰਦ ਪਾਲ ਸਿੰਘ ਨੂੰ ਕਿਹਾ ਕਿ ਵਿਭਾਗ ਵੱਲੋਂ ਨਿਰਧਾਰਤ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣ, ਆਮ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਤੇ ਮਿਆਰੀ ਵਸਤਾਂ ਉਪਲਬਧ ਕਰਾਉਣ ਲਈ ਹਲਵਾਈ ਦੀਆਂ ਦੁਕਾਨਾਂ , ਡੇਅਰੀਆਂ , ਢਾਬਿਆਂ, ਰੈਸਟੋਰੈਂਟਾਂ , ਮੈਰਿਜ ਪੈਲਸਾਂ ਆਦਿ ਤੇ ਫੂਡ ਸੈਂਪਲਿੰਗ ਵਧਾਈ ਜਾਵੇ। ਉਹਨਾਂ ਵੱਖ-ਵੱਖ ਹੋਰ ਪ੍ਰੋਗਰਾਮਾਂ ਜਿਵੇਂ ਸਰਕਾਰੀ ਸੰਸਥਾਵਾਂ ਵਿੱਚ ਜਣੇਪਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆ ਕਰਮ, ਪ੍ਰਧਾਨ ਮੰਤਰੀ ਸੁਰੱਖਿਤ ਮਾਤਰੀਤਵ ਅਭਿਆਨ, ਹੋਮ ਡਿਲੀਵਰੀਆ, ਮਟਰਨਲ ਡੈਥ ਰਿਵਿਊ, ਨੈਸ਼ਨਲ ਪ੍ਰੋਗਰਾਮ ਫਾਰ ਨਾਨ ਕਮਿਊਨੀਕੇਬਲ ਡਿਜੀਬਜ, ਪੀਸੀ ਪੀਐਨਡੀਟੀ, ਆਰਬੀਐਸਕੇ ਪ੍ਰੋਗਰਾਮ, ਡਰੱਗ ਡੀ ਅਡਿਕਸ਼ਨ, ਬਲਾਇੰਡਨੈਸ ਪ੍ਰੋਗਰਾਮ, ਮੁੱਖ ਮੰਤਰੀ ਸਿਹਤ ਯੋਜਨਾ, ਆਮ ਆਦਮੀ ਕਲੀਨਿਕ, ਕਾਇਆ ਕਲਪ, ਟੀਬੀ ਕੰਟਰੋਲ ਪ੍ਰੋਗਰਾਮ, ਵੈਕਟਰ ਬੋਰਨ ਤੇ ਵਾਟਰ ਡਿਜੀਜ ਕੰਟਰੋਲ ਪ੍ਰੋਗਰਾਮ ਆਦਿ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਦੀ ਵੀ ਸਮੀਖਿਆ ਕੀਤੀ।
ਉਹਨਾਂ ਜਿਲੇ ਅੰਦਰ ਸਿਹਤ ਕੇਂਦਰਾਂ ਦੀਆਂ ਉਸਾਰੀ ਅਧੀਨ ਬਿਲਡਿੰਗ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ/ ਕਰਾਉਣ ਦੀ ਹਦਾਇਤ ਕੀਤੀ। ਉਹਨਾਂ ਜ਼ਿਲਾ ਹਸਪਤਾਲ ਅਤੇ ਰੀਹੈਬ ਸੈਂਟਰ ਦੇ ਸੀਵਰੇਜ ਦੀ ਸਫਾਈ ਸਬੰਧੀ ਵੀ ਸਬੰਧਤ ਵਿਭਾਗ ਨੂੰ ਕਿਹਾ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਕੰਵਲਦੀਪ ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ, ਡੀਐਮਸੀ ਡਾ ਸਰਿਤਾ , ਡੀਡੀਐਚਓ ਡਾ ਪਾਰੁਲ ਗੁਪਤਾ, ਡੀਪੀਐਮ ਡਾ ਕਸੀਤਿਜ ਸੀਮਾ ,ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਤੋਂ ਇਲਾਵਾ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਵੱਖ-ਵੱਖ ਵਿਭਾਗਾ ਦੇ ਮੁਖੀ ਹਾਜ਼ਰ ਸਨ।
ਤਸਵੀਰ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਏਡੀਸੀ (ਜ) ਪੂਜਾ ਸਿਆਲ ਗਰੇਵਾਲ।
——————————
This news is auto published from an agency/source and may be published as received.
