
ਦੇਸ਼ ਭਗਤ ਯੂਨੀਵਰਸਿਟੀ ਵਿਖੇ ਜਨਗਣਨਾ 2027 ਦੇ ਪਹਿਲੇ ਫੇਜ਼ ਦੀ ਇਨੁਮੀਰੇਟਰ ਨੂੰ ਦਿੱਤੀ ਸਿਖਲਾਈ ਸਬ ਡਵੀਜ਼ਨ ਅਮਲੋਹ ਦੇ ਲੋਕਾਂ ਨੂੰ ਜਨਗਣਨਾ ਦੇ ਕੰਮ ਵਿਚ ਪੂਰਨ ਸਹਿਯੋਗ ਦੇਣ ਅਪੀਲ
ਅਮਲੋਹ/ਫ਼ਤਹਿਗੜ੍ਹ ਸਾਹਿਬ, 27 ਅਪੈ਼ਲ :
ਦੇਸ਼ ਭਗਤ ਯੂਨੀਵਰਸਿਟੀ ਵਿਖੇ ਸਬ ਡਵੀਜ਼ਨ ਅਮਲੋਹ ਦੀ ਜਨਗਣਨਾ 2027 ਸਬੰਧੀ ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੈਸਜ਼ ਅਫ਼ਸਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਡੀ.ਐਮ ਅਮਲੋਹ ਚਰਨਜੋਤ ਸਿੰਘ ਵਾਲੀਆਂ ਦੀ ਅਗਵਾਈ ਹੇਠ ਇਨੁਮੇਟਰਜ਼ ਦੀ ਪਹਿਲੀ ਸਿਖਲਾਈ ਕਰਵਾਈ ਗਈ।
ਐਸ.ਡੀ ਐਮ ਚਰਨਜੋਤ ਸਿੰਘ ਵਾਲੀਆਂ ਨੇ ਦੱਸਿਆ ਕਿ ਜਨਗਣਨਾ ਦਾ ਪਹਿਲਾ ਫੇਜ਼ 15 ਮਈ 2026 ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 33 ਸਵਾਲ ਪੁੱਛੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਮਾਹਿਰ ਟੇ੍ਨਰਾਂ ਵੱਲੋ ਭਾਗੀਦਾਰਾਂ ਨੂੰ ਜਨਗਣਨਾ ਦੀ ਮਹੱਤਤਾ, ਡਾਟਾ ਇੱਕਠਾ ਕਰਨ ਦੀ ਵਿਗਿਆਨਕ ਵਿਧੀ, ਘਰ ਘਰ ਸਰਵੇ ਕਰਨ ਦੇ ਢੰਗ ਅਤੇ ਨਾਗਰਿਕਾਂ ਨਾਲ ਸੰਪਰਕ ਸਥਾਪਿਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਸਬ ਡਵੀਜ਼ਨ ਅਮਲੋਹ ਦੀ ਦੂਜੀ ਸਿਖਲਾਈ ਅਮਲੇ ਨੂੰ 29 ਅਪ੍ਰੈਲ 2026 ਨੂੰ ਦਿੱਤੀ ਜਾਵੇਗੀ ਸਿਖਲਾਈ ਦੌਰਾਨ ਜਨਗਣਨਾ ਲਈ ਲੋੜੀਂਦੀ ਕਿੱਟ ਇਨੂਮੀਰੇਟਰ ਨੂੰ ਮੁੱਹਈਆ ਕਰਵਾ ਦਿੱਤੀਆਂ ਗਈਆਂ ਹਨ ਅਤੇ ਹਰੇਕ ਲੋੜੀਂਦੀ ਜਾਣਕਾਰੀ ਵਿਸਥਾਰ ਪੂਰਵਕ ਦਿੱਤੀ ਗਈ ਹੈ ਤਾਂ ਜੋ ਮੋਕੇ ਤੇ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਸਬ ਡਵੀਜ਼ਨ ਅਮਲੋਹ ਦੇ ਵਸਨੀਕਾਂ ਨੂੰ ਸਰਵੈ ਕਰਨ ਲਈ ਆਉਣ ਵਾਲੇ ਅਮਲੇ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।
——————————
This news is auto published from an agency/source and may be published as received.
