
ਸਰਹਿੰਦ, ਥਾਪਰ: ਬੀਜੇਪੀ ਐੱਸ ਸੀ ਮੋਰਚਾ ਦੇ ਜਨਰਲ ਸਕੱਤਰ ਵਿੱਕੀ ਰਾਏ ਨੇ ਮਾਨਯੋਗ ਸੁਪਰੀਮ ਕੋਰਟ ਵਲੋਂ ਪੰਜਾਬ ਕੇਸਰੀ ਦੀ ਅਜ਼ਾਦੀ ਤੇ ਰੋਕ ਲਗਾਉਣ ਤੇ ਆਮ ਆਦਮੀ ਪਾਰਟੀ ਨੂੰ ਜਾਰੀ ਦਿਸ਼ਾ ਨਿਰਦੇਸ਼ ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਪ੍ਰੈਸ ਦੀ ਅਜ਼ਾਦੀ ਨੂੰ ਰੋਕ ਨਹੀਂ ਸਕਦੀ।ਪੰਜਾਬ ਕੇਸਰੀ ਗਰੁੱਪ ਹੱਕ ਸੱਚ ਦੀ ਆਵਾਜ਼ ਹੈ ਤੇ ਇਸਨੇ ਹਮੇਸ਼ਾ ਹੀ ਲੋਕਤੰਤਰ ਦਾ ਚੌਥਾ ਥੰਮ ਹੋ ਕੇ ਨਿਡਰਤਾ ਨਾਲ਼ ਕੰਮ ਕੀਤਾ ਹੈ।ਉਹਨਾਂ ਕਿਹਾ ਕਿ ਸੱਚ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਵਲੋਂ ਛਪਾਈ ਵਿੱਚ ਦਖ਼ਲ ਦੇਣ ਤੋਂ ਰੋਕਣ ਲਈ ਆਦੇਸ਼ ਦੇ ਕੇ ਪ੍ਰੈਸ ਦੀ ਅਜ਼ਾਦੀ ਦੀ ਰਾਖੀ ਕੀਤੀ ਹੈ।
——————————
This news is auto published from an agency/source and may be published as received.
