ਪੰਜਾਬ ਸਰਕਾਰ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕਰੇ : ਗੌਤਮ, ਭੱਲਾ

ਬੱਸੀ ਪਠਾਣਾਂ (ਉਦੇ ਧੀਮਾਨ) – ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ 22 ਜਨਵਰੀ ਨੂੰ ਪ੍ਰਭੂ ਰਾਮ ਜੀ ਦੀ ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਰਾਮ ਭਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰਾਮ ਭਗਤ 22 ਜਨਵਰੀ ਦਾ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪ੍ਰਾਚੀਨ ਸ਼੍ਰੀ ਰਾਮ ਮੰਦਰ ਦੇ ਜਰਨਲ ਸਕੱਤਰ ਓਮ ਗੌਤਮ ਤੇ ਪ੍ਰੈੱਸ ਸਕੱਤਰ ਰਾਜਨ ਭੱਲਾ ਨੇ ਕਿਹਾ ਕਿ ਲੰਮੇਂ ਸਮੇਂ ਬਾਅਦ ਸ਼੍ਰੀ ਰਾਮ ਭਗਤਾਂ ਨੂੰ ਮੌਕਾ ਮਿਲਿਆ ਹੈ। ਉਹ ਪ੍ਰਰਾਣ ਪ੍ਰਤਿਸ਼ਠਾ ਮੌਕੇ ਅਯੁੱਧਿਆ ਵਿਖੇ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨ ਕਰ ਸਕਣ। ਪਰ ਬਹੁਤ ਸਾਰੇ ਸ਼੍ਰੀ ਰਾਮ ਭਗਤ ਕਈ ਮਜਬੂਰੀਆਂ ਕਾਰਨ ਅਯੁੱਧਿਆ ਨਹੀਂ ਪਹੁੰਚ ਸਕਦੇ ਇਸ ਲਈ ਪੰਜਾਬ ਸਰਕਾਰ ਨੂੰ ਸ਼੍ਰੀ ਰਾਮ ਭਗਤਾਂ ਦੀਆਂ ਧਾਰਮਿਕ ਭਾਵਨਾ ਨੂੰ ਦੇਖਦੇ ਹੋਏ 22 ਜਨਵਰੀ ਦੀ ਛੁੱਟੀ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਸ਼੍ਰੀ ਰਾਮ ਭਗਤ ਘਰ ‘ਚ ਹੀ ਇਸ ਪਵਿੱਤਰ ਦਿਹਾੜੇ ਦਾ ਅਨੰਦ ਮਾਣ ਸਕਣ ਅਤੇ ਇਸ ਦਿਹਾੜੇ ਨੂੰ ਦੀਵਾਲੀ ਦੀ ਤਰਾਂ ਮਨਾ ਸਕਣ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਵਿਖੇ ਹੋ ਰਹੀ ਪ੍ਰਰਾਣ ਪ੍ਰਤਿਸ਼ਠਾ ਲਾਈਵ ਪ੍ਰਸਾਰਨ ਦਿਖਾਉਣ ਲਈ ਮੰਦਰਾਂ ਵਿੱਚ ਐਲਈਡੀਆਂ ਲਗਾਈਆਂ ਜਾਣਗੀਆਂ ਤਾਂ ਜੋ ਸ਼੍ਰੀ ਰਾਮ ਭਗਤ ਪ੍ਰਰਾਣ ਪ੍ਰਤਿਸ਼ਠਾ ਦਾ ਲਾਈਵ ਪ੍ਰਸਾਰਨ ਸ਼੍ਰੀ ਰਾਮ ਭਗਤ ਮੰਦਰਾਂ ਵਿਚ ਬੈਠ ਕੇ ਦੇਖ ਸਕਣ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰੈੱਸ ਸਕੱਤਰ ਰਾਜਨ ਭੱਲਾ, ਅਮਿਤ ਜਿੰਦਲ, ਦੀਵਲ ਹੈਰੀ, ਅਜੈ ਕੁਮਾਰ, ਧੀਰਜ ਤਾਂਗੜੀ, ਵਨੀਤ ਭੱਲਾ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ