ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਾਏ ਮਾਰਗ ਤੇ ਚਲਣ ਦੀ ਜ਼ਰੂਰਤ-ਸਿਧੂਪੁਰ, ਡਾ. ਹਰਬੰਸ ਲਾਲ

ਬੱਸੀ ਪਠਾਣਾ, (ਉਦੇ ਧੀਮਾਨ) ਸੰਘੋਲ ਜਿਲਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੰਡਲ ਸੰਘੋਲ ਵਿਖੇ ਮਨਾਇਆ ਗਿਆ। ਗੁਰੂ ਸਾਹਿਬ ਜੀ ਨੇ ਜਬਰ ਜ਼ੁਲਮ ਦੇ ਖਿਲਾਫ਼ ਲੜਾਈ ਲੜੀ ਤੇ ਜਬਰ ਦੇ ਖ਼ਿਲਾਫ ਲੜਣ ਲਈ ਪ੍ਰੇਰਿਤ ਕਿੱਤਾ। ਉਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਦੇਸ਼ ਤੇ ਕੌਮ ਦੀ ਖਾਤਰ ਕੁਰਬਾਨ ਕਰ ਦਿੱਤਾ। ਉਨਾਂ ਨੇ ਸਿੱਖੀ ਦਾ ਜੋ ਬੁੱਟਾ ਲਗਾਇਆ ਉਹ ਸਾਨੂੰ ਹਮੇਸ਼ਾ ਸੱਚ ਤੇ ਪਹਿਰਾ ਦੇਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਸੰਘੋਲ ਮੰਡਲ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ਼ਾਮ ਲਾਲ ਨਰੂਲਾ ਨੇ ਹਲਕਾ ਬੱਸੀ ਪਠਾਣਾ ਦੇ ਇੰਚਾਰਜ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਸੇਵਾਦਾਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ ਦੇ ਸੂਬਾ ਬੁਲਾਰੇ ਸ. ਕੁਲਦੀਪ ਸਿੰਘ ਸਿੱਧੂੂਪੁਰ ਦਾ ਗੁਰੂ ਸਾਹਿਬ ਦਾ ਸਰੂਪ ਅਤੇ ਸਿਰੋਪਿਓ ਦੇ ਕੇ ਵਿਸ਼ੇਸ਼ ਸਨਮਾਨ ਕਿੱਤਾ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਜੀ ਦੀ ਅਦੂਤੀ ਸ਼ਹਾਦਤ ਨੂੰ ਨਮਨ ਹੁੰਦਿਆਂ 26 ਦਸੰਬਰ ਨੂੰ “ਵੀਰ ਬਾਲ ਦਿਵਸ” ਪੂਰੇ ਦੇਸ਼ ਵਿਚ ਮਨਾ ਕੇ ਸੱਚੀ ਸ਼ਰਧਾਂਜਲੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂੂਪੁਰ ਅਤੇ ਹਰਬੰਸ ਲਾਲ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਅੱਜ ਦੇ ਦਿਨ 66 ਕੂਕੇਆਂ ਵਲੋਂ ਬਰਤਾਨੀਆ ਸਮਰਾਜ ਦੇ ਨਾਲ ਅਜਾਦੀ ਲਈ ਲੜਦੇ ਹੋਏ 66 ਕੂਕੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨਾਂ ਵਲੋਂ ਸ਼ਰਧਾਂਜਲੀ ਦੇ ਕੇ ਨਮਨ ਕਿੱਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਸੰਘੋਲ ਸ਼ਾਮ ਲਾਲ ਨਰੂਲਾ, ਛੱਜੂ ਰਾਮ, ਸਤੀਸ਼ ਰਾਣਾ ਕਿਸਾਨ ਮੋਰਚਾ ਪ੍ਰਧਾਨ, ਮੋਹਨ ਰਾਣਾ, ਜਤਿੰਦਰ ਸਿੰਘ, ਰਵਿੰਦਰ ਭੱਲਾ, ਰੋਸ਼ਨ ਖਾਨ, ਜਸਵੀਰ ਸਿੰਘ, ਰਮੇਸ਼ ਕੁਮਾਰ ਪੱਪਾ ਸਵਰਨਕਾਰ, ਰੋਹਿਤ ਕੁਮਾਰ, ਬਲਰਾਮ ਰਾਣਾ, ਸੋਨੂ ਰਾਣਾ, ਵਿਨੋਦ ਕੁਮਾਰ ਬਿੱਟੂ, ਸੁਭਾਸ਼ ਰਾਣਾ, ਸ਼ੰਕਰ. ਪਰੈਸੀ ਜਰਨਲ ਸਕੱਤਰ, ਮੰਡਲ ਆਦਿ ਹਾਜ਼ਰ ਸਨ|

 

Leave a Reply

Your email address will not be published. Required fields are marked *