ਹਲਕਾ ਵਿਧਾਇਕ ਨੂੰ ਦਿੱਤਾ ਸੱਦਾ ਪੱਤਰ

ਬੱਸੀ ਪਠਾਣਾਂ (ਉਦੇ ਧੀਮਾਨ) ਰਾਮ ਲੱਲਾ ਦੀ ਜਨਮ ਭੂਮੀ ਸ਼੍ਰੀ ਅਯੁੱਧਿਆ ‘ਚ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ ਵਿੱਚ ਭਗਵਾਨ ਸ਼੍ਰੀ ਰਾਮ ਦਰਬਾਰ ਦੀਆਂ ਮੂਰਤੀਆਂ ਦੀ ਸਥਾਪਨਾ ਦੇ ਨਾਲ ਮੂਰਤੀ ਪ੍ਰਰਾਣ ਪ੍ਰਤਿਸ਼ਠਾ ਦਾ ਪੋ੍ਗਰਾਮ ਕੀਤਾ ਜਾ ਰਿਹਾ ਹੈ। ਇਸ ਇਤਿਹਾਸਕ ਸਮਾਗਮ ਸਬੰਧੀ ਬੱਸੀ ਪਠਾਣਾਂ ਵਿਖੇ ਰਾਮ ਭਗਤਾਂ ਵੱਲੋਂ ਪ੍ਰਾਚੀਨ ਸ਼੍ਰੀ ਰਾਮ ਮੰਦਰ ਮੁਹੱਲਾ ਚਕਰੀ ਵਿੱਖੇ ਸਮਾਗਮ ਕਰਵਾਉਣ ਲਈ ਪੂਰਾ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ ਪੰਕਜ ਭਨੋਟ, ਅਮਿਤ ਜਿੰਦਲ, ਅਜੈ ਕੁਮਾਰ, ਰਾਜੀਵ ਕੁਮਾਰ ਆਦਿ ਰਾਮ ਭਗਤਾਂ ਨੇ ਦੱਸਿਆ ਕਿ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਲੱਲਾ ਦੇ ਮੂਰਤੀ ਸਥਾਪਨਾ ਦੇ ਸੰਬੰਧ ਵਿੱਚ ਪ੍ਰਾਚੀਨ ਸ਼੍ਰੀ ਰਾਮ ਮੰਦਰ ਬੱਸੀ ਪਠਾਣਾਂ ਵਿੱਚ ਵੀ 3 ਰੋਜ਼ਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਪੋ੍ਗਰਾਮ ਤਹਿਤ ਰਾਮ ਭਗਤਾਂ ਵੱਲੋਂ ਸ਼੍ਰੀ ਅਯੁੱਧਿਆ ਤੋਂ ਆਏ ਪੂਜਨੀਕ ਅਕਸ਼ਤ(ਚਾਵਲਾਂ) ਦਾ ਪ੍ਰਸ਼ਾਦ ਘਰ-ਘਰ ਜਾ ਕੇ ਵੰਡਿਆ ਜਾ ਰਿਹਾ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਵਿੱਚ ਘਰ-ਘਰ ਜਾ ਕੇ ਉਕਤ ਧਾਰਮਿਕ ਪੋ੍ਗਰਾਮ ਮਨਾਉਣ ਅਤੇ ਸ਼੍ਰੀ ਰਾਮ ਮੰਦਰ ਜੀ ਦੇ ਦਰਸ਼ਨਾਂ ਲਈ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਦੌਰਾਨ ਉਨ੍ਹਾਂ ਵੱਲੋਂ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਵੀ ਸੱਦਾ ਦਿੱਤਾ ਗਿਆ। ਉਨਾਂ ਦੱਸਿਆ ਕਿ 22 ਜਨਵਰੀ ਨੂੰ ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਚ ਵੱਡੀ ਐੱਲਈਡੀ ਸਕਰੀਨ ਲਗਾ ਕੇ ਰਾਮ ਭਗਤਾਂ ਨੂੰ ਅਯੁੱਧਿਆ ਰਾਮ ਲੱਲਾ ਦੀ ਮੂਰਤੀ ਸਥਾਪਨਾ ਸਮਾਗਮ ਅਤੇ ਮਹਾਂ ਆਰਤੀ ਸਮਾਗਮ ਵਿਖਾਇਆ ਜਾਵੇਗਾ ਅਤੇ ਦੁਪਹਿਰ 1.00 ਵਜੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਮੁਹੱਲਾ ਚੱਕਰੀ ਤੋਂ ਵਿਸ਼ਾਲ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸ ਮੌਕੇ ਕੌਂਸਲਰ ਰਾਜ ਪੂਰੀ,ਹਰਪ੍ਰੀਤ ਧੀਮਾਨ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |

Leave a Reply

Your email address will not be published. Required fields are marked *