ਬੱਸੀ ਪਠਾਣਾਂ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਮੰਦਰ ਵਿੱਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਮੁੱਖ ਪੂਜਾਰੀ ਪੰਡਿਤ ਸੇਵਕ ਰਾਮ ਸ਼ਰਮਾਂ ਨੇ ਕਿਹਾ ਕਿ ਸਾਡੇ ਦੇਸ਼ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਲੋਹੜੀ ਦਾ ਤਿਉਹਾਰ ਸਾਰੇ ਹੀ ਭਾਰਤ ਵਿਚ ਮੌਸਮੀ ਉਤਸਵ ਵਜੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦ ਰੁੱਤ ਦਾ ਤਿਉਹਾਰ ਹੈ। ਲੋਹੜੀ ਜ਼ਿਆਦਾਤਰ ਪੁੱਤਰ ਦੇ ਜੰਮਣ ਅਤੇ ਵਿਆਹ ਦੀ ਖ਼ੁਸ਼ੀ ਹੋਣ ’ਤੇ ਮਨਾੳਂਦੇ ਹਨ ਪਰ ਅੱਜਕਲ ਧੀਆਂ ਜੰਮਣ ’ਤੇ ਵੀ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਲੋਕ ਘਰ ਘਰ ਜਾ ਕੇ ਗੁੜ, ਮੁੰਗਫਲੀ, ਰਿਉੜੀਆਂ ਵੰਡਦੇ ਹਨ। ਲੋਹੜੀ ਵਾਲੇ ਦਿਨ ਗਲੀ ਮੁਹੱਲਿਆਂ ਦੇ ਸਾਰੇ ਬੱਚੇ ਇਕੱਠੇ ਹੋ ਕੇ ਘਰ-ਘਰ ਲੋਹੜੀ ਮੰਗਣ ਜਾਂਦੇ ਹਨ ਤੇ ਖ਼ੁਸ਼ੀ ਦੇ ਗੀਤ ਗਾਉਂਦੇ ਹਨ।