ਰਾਮ ਭਗਤਾਂ ਦੀਆ ਟੋਲੀਆਂ ਦੇਰ ਰਾਤ ਵੰਡ ਰਹੀਆਂ ਸੱਦਾ ਪੱਤਰ ਅਤੇ ਪ੍ਰਸ਼ਾਦ

ਬੱਸੀ ਪਠਾਣਾਂ (ਉਦੇ ਧੀਮਾਨ) ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਤੇ 22 ਜਨਵਰੀ 2024 ਨੂੰ ਸ਼੍ਰੀ ਰਾਮ ਮੰਦਰ ‘ਚ ਭਗਵਾਨ ਸ਼੍ਰੀ ਰਾਮ ਲਲਾ ਦੀ ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਦਾ ਧਾਰਮਿਕ ਸਮਾਗਮ ਹੋਵੇਗਾ । ਇਸ ਦਿਨ ਨੂੰ ਲੈਕੇ ਅਯੁੱਧਿਆ ਚ ਵੱਡੇ ਪੱਧਰ ਤੇ ਤਿਆਰੀਆਂ ਹਨ ਉਥੇ ਹੀ ਪੰਜਾਬ ਦੇ ਬੱਸੀ ਪਠਾਣਾਂ ਚ ਵੀ ਰਾਮ ਭਗਤਾਂ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਵੱਡੇ ਪੱਧਰ ਤੇ ਬੱਸੀ ਪਠਾਣਾਂ ਦੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੇ ਸੱਦਾ ਪੱਤਰ ਘਰ ਘਰ ਵੰਡੇ ਜਾ ਰਹੇ ਹਨ।ਭਾਵੇ ਕੜਕੇ ਦੀ ਠੰਡ ਪੈ ਰਹੀ ਹੈ ਲੇਕਿਨ ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਦੀਆ ਗਲੀਆਂ ਚ ਸ਼੍ਰੀ ਰਾਮ ਨਾਮ ਦਾ ਜਾਪ ਕਰਦੇ ਰਾਮ ਭਗਤ ਹਰ ਘਰ ਚ 22 ਜਨਵਰੀ 2024 ਦੇ ਸੱਦਾ ਪੱਤਰ ਦੇ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਦਿਨ ਉਹਨਾਂ ਲਈ ਦੀਵਾਲੀ ਤੋਂ ਘੱਟ ਨਹੀਂ ਹੈ ਅਤੇ ਉਹ ਇਸ ਦਿਨ ਨੂੰ ਵਿਸ਼ੇਸ ਢੰਗ ਨਾਲ ਸਭ ਲੋਕਾਂ ਨੂੰ ਮਨਾਉਣ ਲਈ ਅਪੀਲ ਕਰ ਰਹੇ ਹਨ। ਔਰਤਾਂ ਦੀਆ ਜਾਗਰਣ ਕੀਰਤਨ ਮੰਡਲੀਆਂ ਚ ਅਤੇ ਰਾਮ ਭਗਤਾਂ ਦੀਆਂ ਟੋਲੀਆਂ ਵਲੋਂ ਵੱਡੇ ਇਕੱਠ ਕਰ ਸਥਾਨਿਕ ਲੋਕਾਂ ਨੂੰ ਸੱਦਾ ਪੱਤਰ ਅਤੇ ਪ੍ਰਸ਼ਾਦ ਦੇ ਰੂਪ ਚ ਅਕਸ਼ਤ ਵੰਡਿਆ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਹਰ ਕੋਈ ਸਥਾਨਿਕ ਪ੍ਰਾਚੀਨ ਸ਼੍ਰੀ ਰਾਮ ਮੰਦਰ ਬੱਸੀ ਪਠਾਣਾਂ ਚ 22 ਜਨਵਰੀ ਨੂੰ ਆਵੇ ਜਿਥੇ ਧਾਰਮਿਕ ਸਮਾਗਮ ਵੀ ਹੋਵੇਗਾ ਅਤੇ ਉਸਦੇ ਨਾਲ ਹੀ ਮੰਦਿਰਾਂ ਚ ਵੱਡੀ ਸਕਰੀਨ ਲਗਾਈ ਜਾਵੇਗੀ, ਜਿਸ ‘ਚ ਅਯੁੱਧਿਆ ‘ਚ ਹੋਣ ਵਾਲੇ ਪਵਿੱਤਰ ਸਮਾਰੋਹ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ।

Leave a Reply

Your email address will not be published. Required fields are marked *