ਵਿਸ਼ਾਲ ਕੁਸ਼ਤੀ ਦੰਗਲ ਬੱਸੀ ਪਠਾਣਾ ਵਿਖੇ ਕਰਵਾਇਆ ਗਿਆ।

ਬੱਸੀ ਪਠਾਣਾਂ (ਉਦੇ ਧੀਮਾਨ) ਮਹਾਵੀਰ ਬਜਰੰਗੀ ਵੈਲਫੇਅਰ ਵਲੋਂ ਤੀਸਰਾ ਵਿਸ਼ਾਲ ਕੁਸ਼ਤੀ ਦੰਗਲ ਦਿਨ ਐਤਵਾਰ ਨੂੰ ਦੁਸ਼ਹਿਰਾ ਗਰਾਉਂਡ ਬੱਸੀ ਪਠਾਣਾ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਹਾਵੀਰ ਬਜਰੰਗੀ ਵੈਲਫੇਅਰ ਕਲੱਬ ਦੇ ਪ੍ਰਧਾਨ ਸ.ਬਲਬੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਕੁਸ਼ਤੀ ਮੁਕਾਬਲੇ ਵਿਚ 100 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ। ਝੰਡੀ ਦੀ ਕੁਸ਼ਤੀ ਉੱਤੇ ਬੁਲੇਟ ਮੋਟਰ ਸਾਈਕਲ ਇਨਾਮ ਰੱਖਿਆ ਗਿਆ, ਬੁਲੇਟ ਸ. ਕਰਮਜੀਤ ਸਿੰਘ ਢੀਂਡਸਾ ਨੇ ਕਲੱਬ ਨੂੰ ਦਿੱਤਾ ਸੀ, ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ ਅਤੇ ਪਹਿਲਵਾਨ ਅਮਿਤ ਚੰਡੀਗੜ੍ਹ ਦੇ ਵਿਚ ਹੋਇਆ। ਪਰਮਿੰਦਰ ਸਿੰਘ ਡੂਮਛੇੜੀ ਨੇ ਅਮਿਤ ਚੰਡੀਗੜ੍ਹ ਨੂੰ ਹਰਾ ਕੇ ਬੁਲੇਟ ਮੋਟਰਸਾਈਕਲ ਜਿਤਿਆ। ਮੁਖ ਮਹਿਮਾਨ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ ਸਾਹਿਬ ਦੇ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਨੇ ਜੇਤੁ ਨੂੰ ਬੁਲੇਟ ਮੋਟਰ ਸਾਈਕਲ ਦੀ ਚਾਬੀ ਦਿਤੀ ਤੇ ਬਾਕੀ ਪਹਿਲਵਾਨਾ ਨੂੰ ਨਗਦ ਇਨਾਮ ਦਿਤੇ ਗਾਏ। ਇਸ ਮੌਕੇ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ, ਬਹੁਜਨ ਸਮਾਜ ਪਾਰਟੀ ਬੱਸੀ ਪਠਾਣਾਂ ਦੇ ਹਲਕਾ ਇੰਚਾਰਜ ਐਡਵੋਕੇਟ ਸ਼ਿਵ ਕੁਮਾਰ ਕਲਿਆਣ, ਭਾਜਪਾ ਬੱਸੀ ਪਠਾਣਾ ਦੇ ਹਲਕਾ ਇੰਚਾਰਜ ਡਾ. ਦੀਪਕ ਜੋਤੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ, ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਨਗਰ ਕੌਸਲ ਮੀਤ ਪ੍ਰਧਾਨ ਪਵਨ ਸ਼ਰਮਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਸਵੀਰ ਸਿੰਘ ਪ੍ਰਧਾਨ ਐਸ ਸੀ ਵਿੰਗ ਬਲਾਕ ਬੱਸੀ, ਸਤਵੀਰ ਸਿੰਘ ਨੌਗਾਵਾਂ, ਸਤਵਿੰਦਰ ਸਿੰਘ ਲਾਲਾ ਕੰਗ, ਜਸਵੀਰ ਸਿੰਘ ਭਾਦਲਾ ਪੀਏ ਤੇ ਦਫ਼ਤਰ ਇੰਚਾਰਜ ਜੀ.ਪੀ, ਸਾਬਕਾ ਕੌਂਸਲਰ ਰਮੇਸ਼ ਕੁਮਾਰ ਸੀ.ਆਰ, ਤਜਿੰਦਰ ਸਿੰਘ ਪਹਿਲਵਾਨ, ਮੋਹਨ ਸਿੰਘ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਖੁਸ਼ਕਰਨ ਸਿੰਘ, ਤਮਸੀਰ ਮੁਹੰਮਦ ਮੰਗੀ, ਸੰਜੇ ਗਾਂਧੀ, ਗੁਰਮੀਤ ਸਿੰਘ ਬਾਵਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *