ਨਵੇਂ ਸਾਲ ਦੀ ਖ਼ੁਸ਼ੀ ‘ਚ ਸ਼੍ਰੀ ਸ਼ਯਾਮ ਬਾਲਾ ਜੀ ਪਰਿਵਾਰ ਵੱਲੋ ਸ਼੍ਰੀ ਖਾਟੁਸ਼ਯਾਮ ਜੀ ਦਾ ਕਰਵਾਇਆ ਕੀਰਤਨ

ਬੱਸੀ ਪਠਾਣਾਂ (ਉਦੇ ਧੀਮਾਨ) ਨਵੇਂ ਸਾਲ ਦੀ ਖ਼ੁਸ਼ੀ ‘ਚ ਸ਼੍ਰੀ ਸ਼ਯਾਮ ਬਾਲਾ ਜੀ ਪਰਿਵਾਰ ਬੱਸੀ ਪਠਾਣਾਂ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਖਾਟੁਸ਼ਯਾਮ ਜੀ ਦਾ ਕੀਰਤਨ ਕਰਵਾਇਆ ਗਿਆ। ਇਸ ਦੌਰਾਨ ਸ਼ਾਮ ਨੂੰ ਭਜਨ ਗਾਇਕ ਰਾਜੀਵ ਰਾਜਾ ਤੇ ਮਾਧਵ ਰਹੇਜਾ ਪਟਿਆਲਾ ਵਾਲੇਆ ਵੱਲੋਂ ਭਜਨ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਸਮਾਗਮ ‘ਚ ਵਿਸ਼ੇਸ਼ ਤੌਰ ਤੇ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ.ਸਿਕੰਦਰ ਸਿੰਘ, ਭਾਜਪਾ ਬੱਸੀ ਪਠਾਣਾਂ ਹਲਕਾ ਇੰਚਾਰਜ ਡਾ. ਦੀਪਕ ਜਯੋਤੀ,ਕਾਗਰਸ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ, ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਾਜ਼ਰੀ ਲਗਵਾਈ। ਅੰਤ ਚ’ ਸ਼੍ਰੀ ਸ਼ਯਾਮ ਬਾਲਾ ਜੀ ਪਰਿਵਾਰ ਵੱਲੋਂ ਸਮਾਗਮ ਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ ਤੇ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ।ਇਸ ਮੌਕੇ ਅਮਿਤ ਗੋਇਲ, ਪਰਵੀਨ ਕੱਕੜ, ਰਾਜੇਸ਼ ਮਿੱਤਲ, ਹਰੀਸ਼ ਕੁਮਾਰ, ਮਨੋਜ ਕੁਮਾਰ ਮਹਿਰਾ, ਰੁੱਬਲ ਗੁਪਤਾ, ਗੋਲਡੀ ਗੋਰਾਨੀ, ਪੰਕਜ ਭਨੋਟ ਜਤਿੰਦਰ ਕੁਮਾਰ, ਨਰਿੰਦਰ ਟੁਲਾਨੀ, ਪ੍ਰੇਮ ਕੁਮਾਰ, ਪੂਜਾ ਮਹੰਤ, ਨਰੇਸ਼ ਕੁਮਾਰ, ਐਡਵੋਕੇਟ ਗੋਰਵ ਗੋਇਲ,ਮਿੰਟੂ,ਰਾਜ ਕੁਮਾਰ, ਪ੍ਰੀਤਮ ਰਬੜ, ਰਾਜ ਕੁਮਾਰ ਵਧਵਾ,ਅਜੈ ਵਰਮਾ, ਅੰਕੁਸ਼ ਸਿੰਗਲਾ,ਅਸ਼ੋਕ ਗੌਤਮ,ਅਜੇ ਕਨੌਜੀਆ ਤੋਂ ਇਲਾਵਾ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *